Punjab

ਅਕਾਲੀ ਛੱਡ AAP ’ਚ ਸ਼ਾਮਲ ਹੋ ਕੇ ਕੀ ਡਾ. ਸੁੱਖੀ ਦੀ ਵਿਧਾਇਕੀ ਹੋਵੇਗੀ ਰੱਦ? ਕਾਨੂੰਨੀ ਮਾਹਿਰ ਨੇ ਦੱਸੀ ਵਿਧਾਇਕੀ ਬਚਾਉਣ ਦੀ ਸ਼ਰਤ

ਬਿਉਰੋ ਰਿਪੋਰਟ – ਅਕਾਲੀ ਦੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਸੁੱਖੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਉਨ੍ਹਾਂ ਦੀ ਐਂਟੀ ਡਿਫੈਕਸ਼ਨ ਲਾਅ ਮੁਤਾਬਿਕ ਮੈਂਬਰਸ਼ਿਪ ਵੀ ਰੱਦ ਹੋਵੇਗੀ? ਅਤੇ ਹੁਣ ਕੀ ਪੰਜਾਬ ਵਿੱਚ 4 ਜ਼ਿਮਨੀ ਚੋਣਾਂ ਦੀ ਥਾਂ 5 ਹੋਣੀਆਂ? ਇਸ ਦੇ ਬਾਰੇ ਜਦੋਂ ਸੁਖਵਿੰਦਰ ਸੁੱਖੀ ਨੂੰ ਪੁੱਛਿਆ ਗਿਆ ਕੀ ਤੁਸੀਂ ਵਿਧਾਇਕੀ ਤੋਂ ਅਸਤੀਫ਼ਾ ਦਿਓਗੇ ਤਾਂ ਉਨ੍ਹਾਂ ਨੇ ਕਾਨੂੰਨੀ ਰਾਏ ਦਾ ਹਵਾਲਾ ਦਿੱਤਾ।

ਪਰ ’ਦ ਖ਼ਾਲਸ ਟੀਵੀ ਨੇ ਜਦੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਤਪਾਨ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਐਂਟੀ ਡਿਫੈਕਸ਼ਨ ਕਾਨੂੰਨ ਦੇ ਮੁਤਾਬਿਕ ਸੁਖਵਿੰਦਰ ਸੁੱਖੀ ਨੂੰ ਅਸਤੀਫ਼ਾ ਦੇਣਾ ਹੀ ਹੋਵੇਗਾ। ਪਰ ਨਾਲ ਹੀ ਸਤਪਾਲ ਜੈਨ ਨੇ ਕਿਹਾ ਅਕਾਲੀ ਦਲ ਸੁੱਖੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਪੀਕਰ ਨੂੰ ਅਰਜ਼ੀ ਦੇਵੇਗਾ, ਜੇਕਰ ਕੋਈ ਵੀ ਅਰਜ਼ੀ ਨਹੀਂ ਦਿੰਦਾ ਹੈ ਤਾਂ ਸੁਖਵਿੰਦਰ ਸੁੱਖੀ ਦੀ ਵਿਧਾਇਕੀ ਬਰਕਾਰ ਰਹੇਗੀ ਅਤੇ ਉਹ 5 ਸਾਲ ਪੂਰੇ ਵਿਧਾਇਕ ਰਹਿ ਸਕਦੇ ਹਨ।

ਐਂਟੀ ਡਿਫੈਕਸ਼ਨ ਲਾਅ ਦੇ ਮੁਤਾਬਿਕ ਜੇਕਰ ਕਿਸੇ ਮੌਜੂਦਾ ਪਾਰਟੀ ਦਾ ਵਿਧਾਇਕ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋਵੇਗੀ ਪਰ ਜੇਕਰ 2/3 ਵਿਧਾਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਮੈਂਬਰਸ਼ਿਪ ਰੱਦ ਨਹੀਂ ਹੁੰਦੀ ਹੈ।

ਅਕਾਲੀ ਦਲ ਦੇ ਵਿਧਾਨਸਭਾ ਵਿੱਚ ਕੁੱਲ 3 ਵਿਧਾਇਕ ਸਨ, ਯਾਨੀ 2/3 ਦੀ ਸ਼ਰਤ ਪੂਰੀ ਕਰਨ ਦੇ ਲਈ 3 ਵਿੱਚੋਂ 2 ਵਿਧਾਇਕਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ। ਪਰ ਕਿਉਂਕਿ ਸਿਰਫ਼ 1 ਵਿਧਾਇਕ ਨੇ ਹੀ ਪਾਰਟੀ ਛੱਡੀ ਹੈ ਇਸ ਲਈ ਜੇਕਰ ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਸਪੀਕਰ ਨੂੰ ਸੁੱਖੀ ਦੀ ਵਿਧਾਇਕੀ ਰੱਦ ਕਰਨ ਦੀ ਅਪੀਲ ਕਰਦਾ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਹੋਵੇਗਾ ਅਤੇ ਨਵੇਂ ਸਿਰੇ ਤੋਂ ਚੋਣ ਲੜਨੀ ਹੋਵੇਗੀ।