Punjab

ਅਕਾਲੀ ਦਲ ਨੂੰ ਵੱਡਾ ਝਟਕਾ! ਸੁਖਬੀਰ ਬਾਦਲ ਦੇ ਸਭ ਤੋਂ ਭਰੋਸੇਮੰਦ ਵਿਧਾਇਕ AAP ’ਚ ਸ਼ਾਮਲ

ਬਿਉਰੋ ਰਿਪੋਰਟ – ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਬੰਗਾ ਤੋਂ ਅਕਾਲੀ ਦਲ ਦੇ 2 ਵਾਰ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਸ਼ਾਮਲ ਕਰਵਾਇਆ ਹੈ। ਸੁੱਖੀ ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਚੀਫ ਵ੍ਹਿਪ ਸਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਖਵਿੰਦਰ ਸੁੱਖੀ ਨੇ ਕਿਹਾ ਮੇਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੋਈ ਵਿਵਾਦ ਨਹੀਂ ਹੈ, ਪਾਰਟੀ ਨੇ ਮੈਨੂੰ 2 ਵਾਰ ਟਿਕਟ ਦਿੱਤੀ ਹੈ। ਪਰ ਪਿਛਲੇ 7 ਸਾਲਾਂ ਵਿੱਚ ਅਕਾਲੀ ਦਲ ਦੀ ਸਰਕਾਰ ਨਾ ਹੋਣ ਦੀ ਵਜ੍ਹਾ ਕਰਕੇ ਮੇਰੇ ਹਲਕੇ ਦਾ ਵਿਕਾਸ ਪਿੱਛੇ ਰਹਿ ਗਿਆ ਸੀ। ਕੈਪਟਨ ਸਰਕਾਰ ਵੇਲੇ ਵੀ ਸਾਨੂੰ ਕੋਈ ਮਦਦ ਨਹੀਂ ਮਿਲੀ ਸੀ, ਮੈਂ ਲੋਕਾਂ ਦੇ ਪ੍ਰਤੀ ਜਵਾਬਦੇਹੀ ਸੀ, ਵਿਕਾਸ ਦਾ ਕੰਮਾਂ ਦੇ ਲਈ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ।

ਡਾਕਟਰ ਸੁੱਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਦੋਂ ਵੀ ਮੈਂ ਆਪਣੇ ਹਲਕੇ ਦੇ ਕਿਸੇ ਕੰਮ ਨੂੰ ਲੈ ਕੇ ਉਨ੍ਹਾਂ ਨੂੰ ਮਿਲਿਆ ਹਾਂ, ਉਨ੍ਹਾਂ ਨੇ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਹੁਣ ਵਿਧਾਇਕੀ ਤੋਂ ਅਸਤੀਫ਼ਾ ਦੇਣਗੇ ਤਾਂ ਵਿਧਾਇਕ ਦੇ ਤੌਰ ਤੇ ਇਸੇ ਤਰ੍ਹਾਂ ਕੰਮ ਕਰੋਗੇ ਤਾਂ ਉਨ੍ਹਾਂ ਕਿਹਾ ਕਾਨੂੰਨੀ ਮੁਤਾਬਿਕ ਜੋ ਵੀ ਪ੍ਰਕਿਆ ਹੋਵੇਗਾ ਉਸ ਦਾ ਉਹ ਪਾਲਣ ਕਰਨਗੇ।

2009 ਵਿੱਚ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੇ BSP ਦੀ ਟਿਕਟ ਤੋਂ ਹੁਸ਼ਿਆਰਪੁਰ ਤੋਂ ਪਹਿਲੀ ਵਾਰ ਚੋਣ ਲੜੀ ਸੀ, 2012 ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ। 2017 ਅਤੇ 2022 ਵਿੱਚ ਸੁਖਵਿੰਦਰ ਸੁੱਖੀ ਅਕਾਲੀ ਦਲ ਦੀ ਟਿਕਟ ’ਤੇ ਬੰਗਾ ਤੋਂ 2 ਵਾਰ ਲਗਾਤਾਰ ਜਿੱਤੇ। ਮੌਜੂਦਾ ਵਿਧਾਨਸਭਾ ਵਿੱਚ ਸੁੱਖੀ ਅਕਾਲੀ ਦਲ ਦੇ ਚੀਫ ਵ੍ਹਿਪ ਸਨ। ਸੁਖਵਿੰਦਰ ਸੁੱਖੀ ਕਿੱਤੇ ਤੋਂ ENT ਸਪੈਸ਼ਲਿਸਟ ਡਾਕਟਰ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਪੁੱਛਿਆ ਗਿਆ ਕਿ ਅਕਾਲੀ ਦਲ ਦੇ ਕੋਈ ਹੋਰ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਤਾਂ ਉਨ੍ਹਾਂ ਕਿਹਾ ਜਦੋਂ ਹੋਣਗੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੀਐੱਮ ਮਾਨ ਨੇ ਸਾਡੇ ਸੁਪ੍ਰੀਮੋ ਕੇਜਰੀਵਾਲ ਨੇ ਹਦਾਇਤਾਂ ਦਿੱਤੀਆਂ ਸਨ ਕਿ ਜਿਹੜੇ ਵੀ ਚੰਗੇ ਆਗੂ ਦੂਜੀ ਪਾਰਟੀਆਂ ਵਿੱਚ ਹਨ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾਵੇ।