ਜਲੰਧਰ ਦੇ 200 ਕਰੋੜ ਦੇ ਡਰੱਗ ਰੈਕਟ ਮਾਮਲੇ ਵਿੱਚ ਮੁੱਖ ਮੁਲਜ਼ਮ ਰਾਜਾ ਕੰਦੋਲਾ (Raja Kandola) ਅਤੇ ਉਸ ਦੀ ਪਤਨੀ ਨੂੰ ਜਲੰਧਰ ਅਦਾਲਤ (Jalandhar Court) ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਜਾ ਕੰਦੋਲਾ ਨੂੰ 9 ਸਾਲ ਦੀ ਜੇਲ੍ਹ ਅਤੇ 1 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਾ ਕੰਦੋਲਾ ਦੀ ਪਤਨੀ ਨੂੰ 3 ਸਾਲ ਦੀ ਜੇਲ੍ਹ ਅਤੇ 25 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ।
ਦੱਸ ਦੇਈਏ ਕਿ 2012 ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਇਸ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਈਡੀ ਵੱਲੋਂ 2012 ਵਿੱਚ ਇਹ ਕੇਸ ਦਰਜ ਕਰਕੇ ਮਨੀ ਲਾਂਡਰਿੰਗ ਦੇ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਅਦਾਲਤ ਦੀ ਅੱਜ ਦੀ ਕਾਰਵਾਈ ਵਿੱਚ ਈ.ਡੀ ਦੇ ਕਈ ਰਿਟਾਇਰ ਅਧਿਕਾਰੀ ਵੀ ਪੁੱਜੇ ਹੋਏ ਸਨ। ਨਿਰੰਜਣ ਸਿੰਘ ਦੀ ਜਾਂਚ ਤੇ ਅਦਾਲਤ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ – ਅਰਵਿੰਦ ਕੇਜਰੀਵਾਲ ਨੂੰ ਫਿਰ ਲੱਗਾ ਝਟਕਾ, ਇੰਨੀ ਤਰੀਕ ਤੱਕ ਵਧੀ ਨਿਆਇਕ ਹਿਰਾਸਤ