ਬਿਉਰੋ ਰਿਪੋਰਟ: ਬਿਹਾਰ ਦੇ ਗੋਪਾਲਗੰਜ ਵਿੱਚ ਇੱਕ ਅਜੀਬੋ-ਗਰੀਬ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਹ ਮਾਮੀ ਤੇ ਭਾਂਜੀ ਇਸ ਕਦਰ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਈਆਂ ਕਿ ਉਨ੍ਹਾਂ ਨੇ ਘਰੋਂ ਭੱਜ ਕੇ ਮੰਦਰ ਵਿੱਚ ਵਿਆਹ ਕਰਵਾ ਲਿਆ। ਸੋਮਵਾਰ ਨੂੰ ਕੁਚਾਯਕੋਟ ਥਾਣੇ ਦੇ ਸਾਸਮੁਸਾ ਸਥਿਤ ਦੁਰਗਾ ਮੰਦਰ ’ਚ ਦੋਹਾਂ ਨੇ ਵਿਆਹ ਕਰਵਾਇਆ। ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਿਆਹ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਮਾਮੀ ਅਤੇ ਭਾਂਜੀ ਨੇ ਇੱਕ ਦੂਜੇ ਨੂੰ ਵਰਮਾਲਾ ਪਹਿਨਾਈ ਅਤੇ ਫਿਰ ਸੱਤ ਫੇਰੇ ਲੈ ਕੇ ਇੱਕ ਦੂਜੇ ਨਾਲ ਜੀਣ ਅਤੇ ਮਰਨ ਦੀ ਸਹੁੰ ਖਾਧੀ।
ਵਿਆਹ ਤੋਂ ਬਾਅਦ ਕੀ ਕਿਹਾ?
ਦੋਵੇਂ ਔਰਤਾਂ ਪਹਿਲਾਂ ਹੀ ਵਿਆਹੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੁਚਾਯਕੋਟ ਥਾਣੇ ਦੇ ਪਿੰਡ ਬੇਲਵਾ ਦੀ ਸ਼ੋਭਾ ਕੁਮਾਰੀ ਅਤੇ ਉਸ ਦੀ ਭਾਂਜੀ ਸੁਮਨ ਕੁਮਾਰੀ ਦੋਵੇਂ ਵਿਆਹੀਆਂ ਹੋਈਆਂ ਹਨ। ਦੋਵਾਂ ਔਰਤਾਂ ਦਾ ਪ੍ਰੇਮ ਸਬੰਧ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਸੀ। ਸੋਮਵਾਰ ਨੂੰ ਦੋਹਾਂ ਨੇ ਘਰੋਂ ਭੱਜ ਕੇ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰਵਾ ਲਿਆ। ਵਿਆਹੁਤਾ ਲੜਕੀ ਦੀ ਮਾਮੀ ਸ਼ੋਭਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਆਪਣੀ ਭਾਂਜੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅੱਜ ਇੱਕ-ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ।
ਭਾਂਜੀ ਨੇ ਮਾਮੀ ਦੇ ਲਾਇਆ ਸਿੰਧੂਰ
ਲਾਲ ਰੰਗ ਦੇ ਕੱਪੜਿਆਂ ਵਿੱਚ ਦੋਵੇਂ ਔਰਤਾਂ ਸਾਸਾਮੁਸਾ ਰੇਲਵੇ ਸਟੇਸ਼ਨ ਨੇੜੇ ਸਥਿਤ ਦੁਰਗਾ ਮੰਦਰ ਪਹੁੰਚੀਆਂ। ਇੱਥੇ ਉਨ੍ਹਾਂ ਨੇ ਇੱਕ ਦੂਜੇ ਨੂੰ ਵਰਮਾਲਾ ਪਹਿਨਾਈ। ਭਾਂਜੀ ਨੇ ਮਾਮੀ ਦੀ ਮੰਗ ਵਿੱਚ ਸਿੰਦੂਰ ਭਰ ਦਿੱਤਾ ਅਤੇ ਫਿਰ ਸੱਤ ਫੇਰੇ ਲਏ। ਮਾਮੀ ਸ਼ੋਭਾ ਕੁਮਾਰੀ ਨੇ ਦੱਸਿਆ ਕਿ ਉਹ ਸਾਰੀ ਉਮਰ ਆਪਣੀ ਭਾਂਜੀ ਸੁਮਨ ਨਾਲ ਰਹੇਗੀ। ਮੈਂ ਆਪਣੀ ਇੱਛਾ ਅਨੁਸਾਰ ਵਿਆਹ ਕਰਵਾਇਆ ਹੈ, ਕਿਸੇ ਦੇ ਦਬਾਅ ਹੇਠ ਨਹੀਂ ਕੀਤਾ।
ਭਾਂਜੀ ਸੁਮਨ ਨੇ ਇਹ ਵੀ ਕਿਹਾ ਕਿ ਉਸਦੀ ਮਾਮੀ ਉਸਨੂੰ ਕਦੇ ਨਹੀਂ ਛੱਡੇਗੀ। ਦੋਵੇਂ ਜ਼ਿੰਦਗੀ ਭਰ ਇੱਕ-ਦੂਜੇ ਦਾ ਸਾਥ ਦੇਣਗੀਆਂ। ਉਨ੍ਹਾਂ ਦੇ ਪ੍ਰੇਮ ਵਿਆਹ ਤੋਂ ਬਾਅਦ ਕੋਈ ਉਨ੍ਹਾਂ ਨੂੰ ਵੱਖ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।