Punjab

ਵਿਕਾਸ ਬੱਗਾ ਕਤਲ ਮਾਮਲੇ ‘ਚ ਪੁਲਿਸ ਦੇ ਹੱਥ ਲੱਗਾ ਭਗੌੜਾ!

ਪੰਜਾਬ ਦੇ ਡੀਜੀਪੀ ਗੌਰਵ ਯਾਦਵ (Gaurav Yadav) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਵਿਕਾਸ ਬੱਗਾ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਭਗੌੜੇ ਚੱਲ ਰਹੇ ਮੁਕੁਲ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਜੀ.ਪੀ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸਾਂਝੇ ਤੌਰ ‘ਤੇ ਚਲਾਏ ਅਪਰੇਸ਼ਨ ਵਿੱਚ ਲੋੜੀਂਦੇ ਭਗੌੜੇ ਮੁਕੁਲ ਮਿਸ਼ਰਾ ਨੂੰ ਕਾਬੂ ਕਰ ਲਿਆ ਹੈ। ਇਸ ਤੋਂ ਬਾਅਦ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਡੀ.ਜੀ.ਪੀ ਨੇ ਦੱਸਿਆ ਪੁਲਿਸ ਵੱਲੋਂ ਟੀਮ ਬਣਾ ਕੇ ਵਿਗਿਆਨਕ ਢੰਗ ਨਾਲ ਮੁਕੁਲ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਵਿਅਕਤੀ ਉੱਤਰ ਪ੍ਰਦੇਸ਼ ਦੇ ਗੋਡਾ ਵਿੱਚ ਵੀ ਲੋੜੀਂਦਾ ਸੀ। ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਪੁਲਿਸ ਟੀਮਾਂ ਦੀ ਸਾਂਝੀ ਛਾਪੇਮਾਰੀ ਤੋਂ ਬਾਅਦ ਹੀ ਪੁਲਿਸ ਮੁਕੁਲ ਤੱਕ ਪਹੁੰਚ ਸਕੀ।

ਦੱਸ ਦੇਈਏ ਕਿ 13 ਅਪ੍ਰੈਲ ਨੂੰ ਵਿਕਾਸ ਬੱਗਾ ਦੇ ਸਿਰ ਵਿੱਚ ਗੋਲੀ ਮਾਰੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਵੱਡੀ ਗ੍ਰਿਫਤਾਰੀ ਕੀਤੀ ਹੈ।

ਇਹ ਵੀ ਪੜ੍ਹੋ –   ‘ਨਿਸ਼ਾਨ ਸਾਹਿਬ ਦਾ ਰੰਗ ਬਦਲਣ ਦਾ ਫ਼ੈਸਲਾ ਮੇਰਾ ਨਹੀਂ!’ 88 ਸਾਲ ਪਹਿਲਾਂ ਦੇ ਫ਼ੈਸਲੇ ਨੂੰ ਲਾਗੂ ਕੀਤਾ