India Sports

ਕੋਰਟ ਆਫ ਆਰਬੀਟ੍ਰੇਸ਼ਨ ਦੇ ਫੈਸਲੇ ਤੋਂ ਪਹਿਲਾਂ ਹੀ IOA ਨੇ ਵਿਨੇਸ਼ ਫੋਗਾਟ ਨੂੰ ਦੱਸਿਆ ਡਿਸਕੁਆਲੀਫਿਕੇਸ਼ਨ ਦਾ ਜ਼ਿੰਮੇਵਾਰ

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਦੀ ਅਪੀਲ ’ਤੇ ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟਸ (CAS) ਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ। ਪਰ ਇਸ ਤੋਂ ਪਹਿਲਾਂ ਹੀ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੀ ਪ੍ਰਧਾਨ ਪੀਟੀ ਊਸ਼ਾ (PT Usha) ਨੇ IOA ਦੀ ਮੈਡੀਕਲ ਟੀਮ ਖ਼ਾਸ ਕਰਕੇ ਚੀਫ ਮੈਡੀਕਲ ਅਫ਼ਸਰ ਡਾਕਟਰ ਦਿਨਸ਼ਾ ਪਾਰਦੀਵਾਰ (Dr. Dinshaw Pardiwala) ਦਾ ਬਚਾਅ ਕਰਦੇ ਹੋਏ ਵਿਨੇਸ਼ ਫੋਗਾਟ (Vinesh Phogat) ਨੂੰ ਡਿਸਕੁਆਲੀਫਿਕੇਸ਼ਨ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪੀਟੀ ਊਸ਼ਾ ਨੇ ਕਿਹਾ ਰੈਸਲਿੰਗ (Wrestling), ਬਾਕਸਿੰਗ (Boxing) ਅਤੇ ਜੂਡੋ(Judo) ਵਿੱਚ ਭਾਰ ਦੀ ਕਿੰਨੀ ਜ਼ਿਆਦਾ ਅਹਿਮੀਅਤ ਹੁੰਦੀ ਹੈ ਇਸ ਬਾਰੇ ਸਾਰਿਆਂ ਨੂੰ ਪਤਾ ਹੈ ਇਸ ਐਥਲੀਟ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਭਾਰ ਨੂੰ ਕਿਵੇਂ ਸਹੀ ਰੱਖੇ।

ਪੀਟੀ ਊਸ਼ਾ ਦਾ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟਸ ਨੇ ਹੁਣ ਤੱਕ ਆਪਣਾ ਫੈਸਲਾ 2 ਵਾਰ ਟਾਲਿਆ ਜਿੱਥੇ ਵਿਨੇਸ਼ ਨੇ ਸਿਲਵਰ ਮੈਡਲ ਦੀ ਜੁਆਇੰਟ ਅਪੀਲ ਕੀਤੀ ਹੈ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਵਾਰ-ਵਾਰ ਦਾਅਵਾ ਕਰ ਰਿਹਾ ਹੈ ਚੀਫ਼ ਮੈਡੀਕਲ ਅਫ਼ਸਰ ਡਾਕਟਰ ਦਿਨਸ਼ਾ ਪਾਰਦੀਵਾਰ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਵਿਨੇਸ਼ ਫੋਗਾਟ ਦਾ ਭਾਰ ਵਧਿਆ ਅਤੇ 100 ਗਰਾਮ ਦੀ ਵਜ੍ਹਾ ਕਰਕੇ ਉਹ 50 ਕਿਲੋਗਰਾਮ ਦੀ ਕੁਸ਼ਤੀ ਦੇ ਫਾਈਨਲ ਤੋਂ ਵਿਨੇਸ਼ ਬਾਹਰ ਹੋ ਗਈ।

ਸਿਰਫ਼ ਏਨਾ ਹੀ ਨਹੀਂ, ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬਤਰਾ ਵੀ ਸ਼ੱਕ ਜਤਾ ਰਹੇ ਹਨ ਕਿ ਵਿਨੇਸ਼ ਫੋਗਾਟ ਦੀ ਡਾਈਟ ਵਿੱਚ ਕੁਝ ਅਜਿਹਾ ਮਿਲਿਆ ਹੋ ਸਕਦਾ ਹੈ ਜਿਸ ਨਾਲ ਉਹ ਡਿਸਕੁਆਲੀਫਾਈ ਹੋਈ ਹੈ। ਹਾਲਾਂਕਿ ਪੀਟੀ ਊਸ਼ਾ ਦਾ ਦਾਅਵਾ ਹੈ ਕਿ ਕੋਚ ਅਤੇ ਖਿਡਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਭਾਰ ਨੂੰ ਠੀਕ ਰੱਖੇ, ਇਹ ਜ਼ਿੰਮੇਵਾਰੀ ਚੀਫ ਮੈਡੀਕਲ ਅਫਸਰ ਡਾ ਦਿਨਸ਼ਾ ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਦੀ ਨਹੀਂ ਹੈ। ਉਨ੍ਹਾਂ ਨੂੰ ਇਸ ਦੇ ਲਈ ਜ਼ਿੰਮੇਵਾਰੀ ਨਹੀਂ ਠਹਿਰਾਇਆ ਜਾ ਸਕਦਾ ਹੈ।

ਪੀਟੀ ਊਸ਼ਾ ਨੇ ਕਿਹਾ ਜ਼ਿਆਦਾਤਰ ਐਥਲੀਟ ਦਾ ਆਪਣਾ ਸਟਾਫ ਹੁੰਦਾ ਹੈ, ਭਾਰਤੀ ਓਲੰਪਿਕ ਐਸੋਸੀਏਸ਼ਨ ਸਿਰਫ਼ ਇਕ ਮੈਡੀਕਲ ਟੀਮ ਦੀ ਨਿਯੁਕਤੀ ਕਰਦੀ ਹੈ ਜੋ ਕੁਝ ਮਹੀਨੇ ਹੀ ਨਾਲ ਰਹਿੰਦੀ ਹੈ। ਜੋ ਖਿਡਾਰੀਆਂ ਦੇ ਜ਼ਖ਼ਮੀ ਹੋਣ ’ਤੇ ਉਨ੍ਹਾਂ ਦੀ ਮਦਦ ਕਰਦੀ ਹੈ।