Punjab

ਬਾਜਵਾ ਨੇ ਘੇਰੀ ਸੂਬਾ ਸਰਕਾਰ, ਮੁੱਖ ਮੰਤਰੀ ਨੂੰ ਘਰ ਸੰਭਾਲਣ ਦੀ ਦਿੱਤੀ ਸਲਾਹ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਇਕ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਡਗਮਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜੀ ਹੋ ਗਿਆ ਹੈ, ਜਿਸ ਨਾਲ ਵਪਾਰੀ, ਆਮ ਲੋਕ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ ਆਪਣੀ ਜਾਨ-ਮਾਲ ਲਈ ਡਰ ਦੇ ਮਾਹੌਲ ਵਿੱਚ ਰਹਿ ਰਹੇ ਹਨ। NHAI ਵਰਕਰਾਂ ‘ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ 104 ਕਿਲੋਮੀਟਰ ਸੜਕ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ ਹੈ। ਜੇਕਰ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ, ਤਾਂ ਹੋਰ 293 ਕਿਲੋਮੀਟਰ ਸੜਕੀ ਪ੍ਰੋਜੈਕਟ ਰੱਦ ਹੋ ਸਕਦੇ ਹਨ। ਵਾਅਦਿਆਂ ਦੇ ਬਾਵਜੂਦ ਸਥਿਤੀ ਬਦ ਤੋਂ ਬਦਤਰ ਹੋਈ ਹੈ।

ਅਜਿਹਾ ਲੱਗਦਾ ਹੈ ਕਿ ਇੱਥੇ ਕਾਨੂੰਨ ਦਾ ਕੋਈ ਰਾਜ ਨਹੀਂ ਬਚਿਆ ਹੈ ਅਤੇ ਪੁਲਿਸ ਜਾਂ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਇਸ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਸੰਕਟ ਨੂੰ ਹੱਲ ਕਰਨ ਦੀ ਬਜਾਏ ਗੁਆਂਢੀ ਦੇਸ਼ਾਂ ਵਿੱਚ ਕਾਨੂੰਨ ਅਤੇ ਵਿਵਸਥਾ ‘ਤੇ ਟਿੱਪਣੀ ਕਰਨ ‘ਤੇ ਜ਼ਿਆਦਾ ਕੇਂਦ੍ਰਿਤ ਹਨ। ਪੰਜਾਬ ਦੇ ਲੋਕ ਬਿਹਤਰ ਲੀਡਰਸ਼ਿਪ ਦੇ ਹੱਕਦਾਰ ਹਨ, ਨਾ ਕਿ ਵਾਅਦੇ ਟੁੱਟਣ ਅਤੇ ਅਣਗਹਿਲੀ ਦੇ। CM ਸਾਹਬ ਆਪਣਾ ਘਰ ਸੰਭਾਲੋ।

ਇਹ ਵੀ ਪੜ੍ਹੋ –   ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਅਨਪੂਰਨਾ ਦੇਵੀ ਨਾਲ ਕੀਤੀ ਮੁਲਾਕਾਤ, ਆਂਗਨਵਾੜੀ ਨੂੰ ਲੈ ਕੇ ਰੱਖੀ ਇਹ ਮੰਗ