India International Punjab

ਪੰਜਾਬ ਪੁਲਿਸ ਨੇ 487 ਕਿਲੋ ਡਰੱਗ ਦੇ ਵੱਡੇ ਸਰਗਨਾਂ ਸਿਮਰਨਜੋਤ ਨੂੰ ਵਿਦੇਸ਼ ਤੋਂ ਗ੍ਰਿਫਤਾਰ ਕੀਤਾ ! ਜਰਮਨੀ ਪੁਲਿਸ ਵੀ ਕਰ ਰਹੀ ਸੀ ਤਲਾਸ਼

ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ ਨਸ਼ੇ ਦੇ ਵੱਡੇ ਸਰਗਨਾਂ (Drug Smuggler) ਨੂੰ ਭਾਰਤੀ ਅਤੇ ਕੌਮਾਂਤਰੀ ਏਜੰਸੀਆਂ ਦੇ ਮਦਦ ਨਾਲ ਸਿਮਰਨਜੋਤ ਸੰਧੂ (Simranjot Singh) ਨੂੰ ਗ੍ਰਿਫਤਾਰ ਕੀਤਾ ਹੈ । ਪੰਜਾਬ ਦੇ DGP ਗੌਰਵ ਯਾਦਵ (Gaurav Yadav) ਨੇ ਦੱਸਿਆ ਹੈ ਕਿ ਸੰਧੂ 487 ਕਿਲੋ ਕੋਕੀਨ ਸਮੱਗਲਿੰਗ (Smuggling) ਕਰਨ ਦੇ ਲਈ 2020 ਤੋਂ ਜਰਮਨੀ ਵਿੱਚ ਲੋੜੀਂਦਾ ਸੀ । ਸਿਮਰਨਜੋਤ ਸੰਧੂ ਦੇ ਭਾਰਤ ਅਤੇ ਯੂਰੋਪ ਦੇ ਕਈ ਦੇਸ਼ਾਂ ਵਿੱਚ ਕੌਮਾਂਤਰੀ ਡਰੱਗ ਸਮੱਗਲਿੰਗ ਨੂੰ ਲੈਕੇ ਵੱਡੇ ਲਿੰਕ ਸਨ ।

ਦੱਸਿਆ ਜਾਂਦਾ ਹੈ ਕਿ ਸਿਮਰਨਜੋਤ ਸੰਧੂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਭਾਰਤ ਵਿੱਚ 300 ਕਿਲੋ ਹੈਰੋਈਨ ਸਮੱਗਲਿੰਗ ਦੇ ਕੇਸ ਵਿੱਚ ਲੋੜੀਂਦਾ ਸੀ । ਉਸ ਨੇ ਹੈਰੋਈਨ ਪਾਕਿਸਤਾਨ ਤੋਂ ਗੁਜਰਾਤ ਦੇ ਮਨਦਵੀ ਵਿੱਚ ਸਮੁੰਦਰੀ ਰਸਤੇ ਤੋਂ 2018 ਵਿੱਚ ਵੀ ਭੇਜੀ ਸੀ । ਸੰਧੂ ਭਾਰਤ ਵਿੱਚ ਡਰੱਗ ਸਮੱਗਲਿੰਗ ਦਾ ਵੱਡਾ ਸਰਗਨਾ ਸੀ ਗੁਜਰਾਤ ATS ਨੇ ਜਦੋਂ ਡਰੱਗ ਦੀ ਵੱਡੀ ਖੇਪ ਨੂੰ ਫੜਿਆ ਸੀ ਤਾਂ ਉਹ ਇਟਲੀ ਭੱਜ ਗਿਆ ਸੀ । ਪਰ ਗੁਜਰਾਤ ਪੁਲਿਸ ਦੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਇਟਲੀ ਵਿੱਚ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚੋ ਉਹ ਫਰਾਰ ਹੋ ਗਿਆ ।

ਜਨਵਰੀ 2020 ਵਿੱਚ ਪੰਜਾਬ STF ਨੇ 194 ਕਿਲੋਗਰਾਮ ਹੈਰੋਈਨ ਅਤੇ ਕੈਮੀਕਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਤੋਂ ਫੜੀ ਸੀ । ਜੋ ਕਿ SSSB ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਦੇ ਨਾਂ ‘ਤੇ ਥਾਂ ਰਜਿਸਟਰਡ ਸੀ । ਉਸ ਦੀ ਨਿਸ਼ਾਨ ਦੇਹੀ ‘ਤੇ ਹੀ ਸੁਖਬੀਰ ਸਿੰਘ ਉਰਫ ਹੈਪੀ ਨੂੰ 6 ਕਿਲੋ ਹੈਰੋਈਨ ਨਾਲ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ । ਇਸ ਤੋਂ ਬਾਅਦ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਵਿੱਚ ਮਸੀਹ ਅਤੇ ਅਫ਼ਗਾਨੀਸਥਾਨ ਦਾ ਇਕ ਨਾਗਰਿਕ ਵੀ ਸ਼ਾਮਲ ਸੀ । ਇੰਨਾਂ ਗ੍ਰਿਫ਼ਤਾਰੀਆਂ ਵਿੱਚ ਸਿਮਰਨਜੋਤ ਸੰਧੂ ਦਾ ਨਾਂ ਵੀ ਸਾਹਮਣੇ ਆਇਆ ਸੀ । ਉਸ ਨੇ ਹੀ ਪਾਕਿਸਤਾਨ ਤੋਂ ਗੁਜਰਾਤ ਦੇ ਰਸਤੇ ਡਰੱਗ ਸਮੱਗਲਿੰਗ ਕੀਤੀ ਸੀ । ਇਸ ਤੋਂ ਬਾਅਦ NIA ਨੇ ਸੰਧੂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਕੱਢਿਆ ।