India

ਰਾਜ ਸਭਾ ’ਚ ਜ਼ਬਰਦਸਤ ਹੰਗਾਮਾ! ਜਯਾ ਬੱਚਨ ਤੇ ਸਪੀਕਰ ਧਨਖੜ ਆਪਸ ’ਚ ਭਿੜੇ, ਜਯਾ ਨੇ ਕੀਤੀ ਮੁਆਫ਼ੀ ਦੀ ਮੰਗ

ਨਵੀਂ ਦਿੱਲੀ: ਸੰਸਦ ਵਿੱਚ ਰਾਜ ਸਭਾ ਦੀ ਕਾਰਵਾਈ ਦੌਰਾਨ ਸਪਾ ਸੰਸਦ ਮੈਂਬਰ ਜਯਾ ਬੱਚਨ ਨੇ ਚੇਅਰਮੈਨ ਜਗਦੀਪ ਧਨਖੜ ਦੇ ਲਹਿਜੇ ’ਤੇ ਇਤਰਾਜ਼ ਜਤਾਇਆ। ਧਨਖੜ ਨੇ ਸਪਾ ਸੰਸਦ ਮੈਂਬਰ ਨੂੰ ‘ਜਯਾ ਅਮਿਤਾਭ ਬੱਚਨ’ ਕਹਿ ਕੇ ਸੰਬੋਧਨ ਕੀਤਾ ਸੀ, ਜਿਸ ’ਤੇ ਜਯਾ ਪਹਿਲਾਂ ਹੀ ਇਤਰਾਜ਼ ਜਤਾ ਚੁੱਕੀ ਸੀ।

ਇਸ ’ਤੇ ਜਯਾ ਨੇ ਕਿਹਾ- “ਮੈਂ ਇਕ ਕਲਾਕਾਰ ਹਾਂ। ਮੈਂ ਬੌਡੀ ਲੈਂਗੁਏਜ ਸਮਝਦੀ ਹਾਂ। ਐਕਸਪ੍ਰੈਸ਼ਨਜ਼ ਸਮਝਦੀ ਹਾਂ। ਮੈਨੂੰ ਮੁਆਫ਼ ਕਰ ਦਿਓ, ਪਰ ਤੁਹਾਡੇ ਭਾਸ਼ਣ ਦੀ ਸੁਰ ਸਵੀਕਾਰ ਨਹੀਂ ਹੈ।” ਜਯਾ ਦੇ ਇਸ ਬਿਆਨ ’ਤੇ ਧਨਖੜ ਨੂੰ ਗੁੱਸਾ ਆ ਗਿਆ ਤੇ ਉਹ ਨਾਰਾਜ਼ ਹੋ ਗਏ।

ਇਸ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ- “ਤੁਸੀਂ ਆਪਣੀ ਸੀਟ ‘ਤੇ ਬੈਠੋ। ਤੁਸੀਂ ਜਾਣਦੇ ਹੋ ਕਿ ਇੱਕ ਅਭਿਨੇਤਾ ਨੂੰ ਨਿਰਦੇਸ਼ਕ ਕੰਟਰੋਲ ਕਰਦਾ ਹੈ। ਮੈਂ ਹਰ ਰੋਜ਼ ਆਪਣੀ ਗੱਲ ਦੁਹਰਾਉਣਾ ਨਹੀਂ ਚਾਹੁੰਦਾ। ਮੈਂ ਹਰ ਰੋਜ਼ ਸਕੂਲੀ ਸਿੱਖਿਆ ਨਹੀਂ ਦੇਣਾ ਚਾਹੁੰਦਾ।”

ਚੇਅਰਮੈਨ ਜਗਦੀਪ ਧਨਖੜ ਨੇ ਅੱਗੇ ਕਿਹਾ ਕਿ ਤੁਸੀਂ ਮੇਰੇ ਲਹਿਜੇ ’ਤੇ ਸਵਾਲ ਕਰ ਰਹੇ ਹੋ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੋਈ ਮਸ਼ਹੂਰ ਵਿਅਕਤੀ ਹੋਵੇ ਜਾਂ ਕੋਈ ਹੋਰ, ਤੁਹਾਨੂੰ ਮਰਿਆਦਾ ਕਾਇਮ ਰੱਖਣੀ ਪਵੇਗੀ, ਤੁਸੀਂ ਸੀਨੀਅਰ ਮੈਂਬਰ ਦੀ ਕੁਰਸੀ ਦਾ ਅਪਮਾਨ ਕਰ ਰਹੇ ਹੋ।

ਬਹਿਸ ਤੋਂ ਬਾਅਦ ਧਨਖੜ ਨੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਦੂਜੇ ਪਾਸੇ ਲੋਕ ਸਭਾ ਦੀ ਕਾਰਵਾਈ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਜਯਾ ਨੇ ਕਿਹਾ- ਮੈਨੂੰ ਮੁਆਫ਼ੀ ਚਾਹੀਦੀ ਹੈ

ਜਯਾ ਅਤੇ ਧਨਖੜ ਵਿਚਾਲੇ ਵਿਵਾਦ ਦੌਰਾਨ ਰਾਜ ਸਭਾ ’ਚ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਕਿ ਧੱਕੇਸ਼ਾਹੀ ਨਹੀਂ ਚੱਲੇਗੀ ਅਤੇ ਰਾਜ ਸਭਾ ਵਿੱਚੋਂ ਵਾਕਆਊਟ ਕਰ ਗਏ। ਫਿਰ ਦੁਪਹਿਰ ਦੇ ਖਾਣੇ ਦੀ ਬਰੇਕ ਸੀ।

ਜਯਾ ਬੱਚਨ ਨੇ ਬਾਹਰ ਆ ਕੇ ਮੀਡੀਆ ਨੂੰ ਕਿਹਾ- ਜਦੋਂ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ (ਚੇਅਰਮੈਨ) ਨੇ ਮਾਈਕ ਬੰਦ ਕਰ ਦਿੱਤਾ। ਉਹ ਹਰ ਵਾਰ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕਰਦੇ ਹਨ। ਉਸ ਨੇ ਕਿਹਾ ਕਿ ਮੈਨੂੰ ਪਰਵਾਹ ਨਹੀਂ ਕਿ ਤੁਸੀਂ ਸੈਲੀਬ੍ਰਿਟੀ ਹੋ। ਮੈਂ ਉਹਨਾਂ ਨੂੰ ਪਰਵਾਹ ਕਰਨ ਲਈ ਨਹੀਂ ਕਹਿ ਰਹੀ। ਮੈਨੂੰ ਮੁਆਫ਼ੀ ਚਾਹੀਦੀ ਹੈ।

ਇਸ ਸੈਸ਼ਨ ‘ਚ ਪਹਿਲਾਂ ਹੀ ਦੋ ਵਾਰ ਜਯਾ ਦੇ ਨਾਂ ‘ਤੇ ਵਿਵਾਦ ਹੋ ਚੁੱਕਾ ਹੈ

ਸਦਨ ‘ਚ ਖੁਦ ਨੂੰ ‘ਜਯਾ ਅਮਿਤਾਭ ਬੱਚਨ’ ਕਹਿ ਕੇ ਸੰਬੋਧਨ ਕਰਨ ‘ਤੇ ਜਯਾ ਬੱਚਨ ਗੁੱਸੇ ‘ਚ ਹਨ। 22 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਸੈਸ਼ਨ ‘ਚ ਇਸ ਮੁੱਦੇ ‘ਤੇ ਜਯਾ ਅਤੇ ਚੇਅਰਮੈਨ ਵਿਚਾਲੇ ਪਹਿਲਾਂ ਵੀ ਦੋ ਵਾਰ ਵਿਵਾਦ ਹੋ ਚੁੱਕਾ ਹੈ। ਜਯਾ ਬੱਚਨ ਦਾ ਕਹਿਣਾ ਹੈ ਕਿ ਔਰਤਾਂ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਉਨ੍ਹਾਂ ਨੂੰ ਪਤੀ ਦੇ ਨਾਂ ਨਾਲ ਸੰਬੋਧਿਤ ਕਰਨ ਦੀ ਲੋੜ ਨਹੀਂ ਹੈ।

ਪਹਿਲਾਂ ਹੀ ਦੋ ਵਾਰ ਜਯਾ ਦੇ ਨਾਂ ’ਤੇ ਹੋ ਚੁੱਕਾ ਹੈ ਵਿਵਾਦ

ਸਦਨ ’ਚ ਖੁਦ ਨੂੰ ‘ਜਯਾ ਅਮਿਤਾਭ ਬੱਚਨ’ ਕਹਿ ਕੇ ਸੰਬੋਧਨ ਕਰਨ ’ਤੇ ਜਯਾ ਬੱਚਨ ਨਾਰਾਜ਼ ਹੈ। 22 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਸੈਸ਼ਨ ’ਚ ਇਸ ਮੁੱਦੇ ’ਤੇ ਜਯਾ ਅਤੇ ਚੇਅਰਮੈਨ ਵਿਚਾਲੇ ਪਹਿਲਾਂ ਵੀ ਦੋ ਵਾਰ ਵਿਵਾਦ ਹੋ ਚੁੱਕਾ ਹੈ। ਜਯਾ ਬੱਚਨ ਦਾ ਕਹਿਣਾ ਹੈ ਕਿ ਔਰਤਾਂ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਉਨ੍ਹਾਂ ਨੂੰ ਪਤੀ ਦੇ ਨਾਂ ਨਾਲ ਸੰਬੋਧਿਤ ਕਰਨ ਦੀ ਲੋੜ ਨਹੀਂ ਹੈ।