Punjab

ਅੰਮ੍ਰਿਤਪਾਲ ਸਿੰਘ ਨੂੰ ਮਿਲੀ ਵੱਡੀ ਰਾਹਤ, ਹੱਕ ‘ਚ ਆਇਆ ਵੱਡਾ ਫੈਸਲਾ

ਖਡੂਰ ਸਾਹਿਬ (Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਵੱਡੀ ਰਾਹਤ ਮਿਲੀ ਹੈ। ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਚੁਣੇ ਜਾਣ ਵਿਰੁੱਧ ਇਕ ਪਟਿਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ।

ਪਟੀਸ਼ਨਕਰਤਾ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਸੰਵਿਧਾਨ ਦਾ ਆਰਟੀਕਲ 84 ਸੰਸਦ ਦੀ ਮੈਂਬਰਸ਼ਿਪ ਦੀ ਯੋਗਤਾ ਨਾਲ ਸਬੰਧਿਤ ਹੈ। ਇਸ ਆਰਟੀਕਲ ਮੁਤਾਬਕ ਕੋਈ ਵਿਅਕਤੀ ਉਸ ਸਮੇਂ ਤੱਕ ਕਾਗ਼ਜ਼ ਦਾਖ਼ਲ ਕਰਨ ਦੇ ਯੋਗ ਨਹੀਂ ਹੁੰਦਾ ਜਦੋਂ ਤੱਕ ਉਹ ਦੇਸ਼ ਦਾ ਨਾਗਰਿਕ ਨਹੀਂ ਹੁੰਦਾ। ਇਸ ਦੇ ਨਾਲ ਹੀ ਪਟੀਸ਼ਨਰ ਨੇ ਦਾਅਵਾ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਖਡੂਰ ਸਾਹਿਬ ਹਲਕੇ ਦਾ ਵੋਟਰ ਨਹੀਂ ਹੈ। ਇਸ ਪਟੀਸ਼ਨ ‘ਤੇ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਲੋਕ ਪ੍ਰਤੀਨਿਧਤਾ ਕਾਨੂੰਨ ਦੇ ਤਹਿਤ ਸੰਵਿਧਾਨ ‘ਚ ਇਸ ਸਬੰਧੀ ਵਿਵਸਥਾਵਾਂ ਹਨ। ਇਸ ਕਰਕੇ ਇਸ ਪਟੀਸ਼ਨ ਨੂੰ ਰੱਦ ਕੀਤਾ ਜਾਂਦਾ ਹੈ। 

ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੇ ਪੰਜਾਬ ਵਿੱਚ ਸਭ ਤੋਂ ਵੱਧ ਲੀਡ ਨਾਲ ਚੋਣ ਜਿੱਤੀ ਸੀ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਐਨ.ਐਸ.ਏ ਦੇ ਤਹਿਤ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ –    ਪੰਜਾਬ ’ਚ ਮਾਲਵਾ ਨਹਿਰ ਤੋਂ ਬਾਅਦ ਇੱਕ ਹੋਰ ਨਵੀਂ ਨਹਿਰ ਸ਼ੁਰੂ ਕਰਨ ਦੀ ਤਿਆਰੀ! ਰਿਕਾਰਡ ਤਲਬ, ਇਨ੍ਹਾਂ ਇਲਾਕਿਆਂ ਨੂੰ ਮਿਲੇਗਾ ਫਾਇਦਾ