India

ਵਾਇਨਾਡ ‘ਚ ਬਚਾਅ ਕਾਰਜ ਦੇ 10ਵੇਂ ਦਿਨ ਵੀ ਕਈ ਲੋਕ ਲਾਪਤਾ, ਪ੍ਰਧਾਨ ਮੰਤਰੀ ਇਸ ਦਿਨ ਕਰਨਗੇ ਦੌਰਾ

ਕੇਰਲ (Keral) ਦੇ ਵਾਇਨਾਡ (Wayanad) ਵਿੱਚ ਜਮੀਨ ਖਿਸਕਣ ਕਾਰਨ ਅਜੇ ਵੀ 138 ਲੋਕ ਲਾਪਤਾ ਹਨ। ਬਚਾਅ ਕਾਰਜ ਦਾ ਅੱਜ 10ਵਾਂ ਦਿਨ ਹੈ ਪਰ ਅਜੇ ਵੀ ਇਨ੍ਹਾਂ 138 ਲੋਕਾਂ ਦੀ ਭਾਲ ਨਹੀਂ ਕੀਤੀ ਜਾ ਸਕੀ ਹੈ। ਵਾਪਰੇ ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 413 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਪੀੜਤਾਂ ਨੂੰ ਮਿਲਣ ਲਈ ਵਾਇਨਾਡ ਜਾ ਸਕਦੇ ਹਨ। ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਉਨ੍ਹਾਂ ਦੀ ਵਿਸ਼ੇਸ਼ ਉਡਾਣ ਕੰਨੂਰ ਵਿੱਚ ਉਤਰੇਗੀ। ਹੈਲੀਕਾਪਟਰ ਰਾਹੀਂ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਰਾਹਤ ਕੈਂਪਾਂ ਵਿੱਚ ਜਾ ਕੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਇਨ੍ਹਾਂ ਰਾਹਤ ਕੈਂਪਾਂ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਰਨ ਲਈ ਹੋਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀ ਹਾਲੇ ਤੱਕ ਅਧਿਕਾਰਿਤ ਦੌਰੇ ‘ਤੇ ਪੁਸ਼ਟੀ ਨਹੀਂ ਹੋਈ ਹੈ। ਪਰ ਇਹ ਕਿਹਾ ਜਾ ਰਿਹਾ ਹੈ ਕਿ ਪੀਐਮ ਦੇ ਦੌਰੇ ਤੋਂ ਬਾਅਦ ਵਾਇਨਾਡ ਜ਼ਮੀਨ ਖਿਸਕਣ ਨੂੰ ਰਾਸ਼ਟਰੀ ਆਫ਼ਤ (ਲੇਵਲ-3 ਆਫ਼ਤ) ਐਲਾਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ –   ਸੰਨਿਆਸ ਲੈਣ ਦਾ ਫੈਸਲਾ ਵਾਪਸ ਲਵੇਗੀ ਵਿਨੇਸ਼ ਫੋਗਾਟ! ਇਸ ਸ਼ਖ਼ਸ ਦੀ ਗੱਲ ਨਹੀਂ ਟਾਲ ਸਕੇਗੀ!