India Sports

ਸੈਮੀਫਾਈਨਲ ਤੋਂ ਬਾਅਦ 52 ਕਿਲੋ ਦੀ ਸੀ ਵਿਨੇਸ਼! ਭਾਰ ਘਟਾਉਣ ਲਈ ਕੱਢਿਆ ਖ਼ੂਨ, ਕੱਟੇ ਵਾਲ ਤੇ ਨਹੁੰ ,ਪਾਣੀ ਨਹੀਂ, ਫਿਰ ਵੀ ਫੇਲ੍ਹ!

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (Vinesh Phogat) ਦੇ 100 ਗ੍ਰਾਮ ਵਾਧੂ ਭਾਰ ਨੂੰ ਲੈ ਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ। ਦਰਅਸਲ 50 ਕਿਲੋਗਰਾਮ ਦੀ ਕੈਟੇਗਰੀ ਵਿੱਚ ਲਗਾਤਾਰ ਤਿੰਨ ਮੈਚ ਖੇਡਣ ਤੋਂ ਪਹਿਲਾਂ ਉਸ ਦਾ ਭਾਰ 49.90 ਕਿਲੋ ਸੀ ਪਰ ਉਸ ਤੋਂ ਬਾਅਦ ਪ੍ਰੋਟੀਨ, ਐਨਰਜੀ ਡ੍ਰਿੰਕ ਅਤੇ ਖਾਣਾ ਖਾਣ ਤੋਂ ਬਾਅਦ ਉਸ ਦਾ ਭਾਰ 52 ਕਿਲੋ ਪਹੁੰਚ ਗਿਆ।

ਇਸ ਨੂੰ ਘਟਾਉਣ ਦੇ ਲਈ ਮੈਡੀਕਲ ਟੀਮ ਨੇ ਪੂਰੀ ਰਾਤ ਵਿਨੇਸ਼ ਨੂੰ ਕਸਰਤ ਕਰਵਾਈ, ਖਾਣਾ ਨਹੀਂ ਦਿੱਤਾ, ਪਾਣੀ ਵੀ ਨਹੀਂ ਪੀਣ ਦਿੱਤਾ, ਵਾਲ ਕੱਟ ਦਿੱਤੇ, ਫਿਰ ਵੀ ਭਾਰ ਘੱਟ ਨਹੀਂ ਹੋਇਆ ਤਾਂ ਨਹੁੰ ਵੀ ਕੱਟੇ, ਖੂਨ ਤੱਕ ਕੱਢਿਆ ਗਿਆ, ਕੱਪੜੇ ਤੱਕ ਛੋਟੇ ਕੀਤੇ ਗਏ, ਪਰ ਵਿਨੇਸ਼ ਦਾ ਵਜ਼ਨ ਘੱਟ ਹੋਇਆ। ਇੰਨੀ ਕੋਸ਼ਿਸ਼ ਦੇ ਬਾਵਜੂਦ ਉਸਦਾ ਭਾਰ 50.100 ਗਰਾਮ ’ਤੇ ਅਟਕ ਗਿਆ।

ਭਾਰਤੀ ਟੀਮ ਦੇ ਚੀਫ਼ ਮੈਡੀਕਲ ਆਫਸਰ ਡਾ. ਦਿਨਸ਼ਾ ਪਾਰਦੀਵਾਲਾ ਨੇ ਕਿਹਾ ਜ਼ਿਆਦਾਤਰ ਰੈਸਲਰ ਐਡਵਾਂਟੇਜ ਲੈਣ ਦੇ ਲਈ ਆਪਣੇ ਭਾਰ ਨੂੰ ਘੱਟ ਕੈਟੇਗਰੀ ਵਿੱਚ ਹਿੱਸਾ ਲੈਂਦੇ ਹਨ। ਮੈਚ ਦੀ ਸਵੇਰ ਵਜ਼ਨ ਕਰਾਉਣ ਤੋਂ ਪਹਿਲਾਂ ਰੈਸਲਰ ਕਸਰਤ ਕਰਕੇ ਪਸੀਨਾ ਕੱਢਦੇ ਹਨ ਤਾਂਕੀ ਵਜ਼ਨ ਕੈਟਾਗਰੀ ਦੇ ਹਿਸਾਬ ਵਿੱਚ ਆ ਜਾਣ।

How Vinesh Phogat's weight fluctuated before and after bouts in two days

ਸਵੇਰ ਵੇਲੇ ਕਸਰਤ ਕਰਨ ਦਾ ਨੁਕਸਾਨ ਵੀ ਹੁੰਦਾ ਹੈ, ਰੈਸਲਰ ਕਮਜ਼ੋਰੀ ਦਾ ਸ਼ਿਕਾਰ ਵੀ ਹੋ ਸਕਦਾ ਹੈ। ਇਸੇ ਲਈ ਵਜ਼ਨ ਤੋਲਣ ਦੇ ਬਾਅਦ ਰੈਸਲਰ ਨੂੰ ਉਨ੍ਹਾਂ ਦੀ ਡਾਈਟ ਦੇ ਹਿਸਾਬ ਨਾਲ ਹਾਈ ਐਨਰਜੀ ਫੂਡ ਦਿੱਤਾ ਜਾਂਦਾ ਹੈ ਤਾਂਕਿ ਉਨ੍ਹਾਂ ਨੂੰ ਤਾਕਤ ਮਿਲ ਸਕੇ, ਵਿਨੇਸ਼ ਨੂੰ ਵੀ ਸੈਮੀਫਾਈਨਲ ਦੇ ਬਾਅਦ 1.50 ਕਿਲੋਗਰਾਮ ਖਾਣਾ ਦਿੱਤਾ ਗਿਆ ਸੀ।

ਪਾਰਦੀਵਾਲਾ ਨੇ ਕਿਹਾ ਕਿ ਵੇਟ ਇਨ ਦੇ ਬਾਅਦ ਵਿਨੇਸ਼ ਨੇ ਜੋ ਵੀ ਪ੍ਰੋਟੀਨ ਅਤੇ ਖਾਣਾ ਖਾਇਆ ਉਸ ਨਾਲ ਉਸਦਾ ਭਾਰ ਕੰਟਰੋਲ ਵਿੱਚ ਸੀ। ਪਰ ਸੈਮੀਫਾਈਨਲ ਦੇ ਬਾਅਦ ਭਾਰ ਉਮੀਦ ਤੋਂ ਜ਼ਿਆਦਾ ਵੱਧ ਗਿਆ ਕਿਉਂਕਿ 3 ਮੈਚ ਹੋਣ ਦੇ ਬਾਅਦ ਉਨ੍ਹਾਂ ਨੂੰ ਪਾਣੀ ਪਿਲਾਉਣਾ ਵੀ ਜ਼ਰੂਰੀ ਸੀ।

On Vinesh's shock disqualification, Mahavir Phogat says, if wrestler is 50-100 grams overweight...

ਕੋਚ ਨੇ ਵਜ਼ਨ ਘੱਟ ਕਰਨ ਦੇ ਲਈ ਵਿਨੇਸ਼ ਨੂੰ ਕਸਰਤ ਵੀ ਕਰਵਾਈ। ਉਹ ਹਰ ਵਾਰ ਇਸੇ ਪ੍ਰੋਸੈਸ ਨੂੰ ਫਾਲੋ ਕਰਦੀ ਹੈ। ਉਨ੍ਹਾਂ ਨੂੰ ਯਕੀਨ ਸੀ ਕਿ ਵਜ਼ਨ ਘੱਟ ਹੋ ਜਾਵੇਗਾ। ਪਰ ਸਾਰੀ ਕੋਸ਼ਿਸ਼ਾਂ ਦੇ ਬਾਵਜ਼ੂਦ ਵਿਨੇਸ਼ ਦਾ ਵਜ਼ਨ 50 ਕਿਲੋ 100 ਗਰਾਮ ਜ਼ਿਆਦਾ ਹੋ ਗਿਆ। ਜਿਸ ਦੀ ਵਜ੍ਹਾ ਕਰਕੇ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ।