India

ਰਾਹੁਲ ਗਾਂਧੀ ਵਿਨੇਸ਼ ਫੋਗਾਟ ਦੇ ਹੱਕ ‘ਚ ਨਿੱਤਰੇ, ਦਿੱਤਾ ਹੌਸਲਾ

ਪੈਰਿਸ ਓਲਿੰਪਕ (Paris Olympic) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਵਿਨੇਸ਼ ਫੋਗਾਟ (Vinesh Phogat) ਨੂੂੰ ਅਯੋਗ ਕਰਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੂਰਾ ਦੇਸ਼ ਫੋਗਾਟ ਦੇ ਹੱਕ ਵਿੱਚ ਆ ਖੜਾ ਹੋਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ (Rahul Gandhi) ਵੀ ਵਿਨੇਸ਼ ਫੋਗਾਟ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਵਿਸ਼ਵ ਚੈਂਪੀਅਨ ਪਹਿਲਵਾਨਾਂ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਭਾਰਤ ਦੀ ਸ਼ਾਨ ਵਿਨੇਸ਼ ਫੋਗਾਟ ਨੂੰ ਤਕਨੀਕੀ ਆਧਾਰ ‘ਤੇ ਅਯੋਗ ਕਰਾਰ ਦਿੱਤਾ ਗਿਆ। ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਓਲੰਪਿਕ ਸੰਘ ਇਸ ਫੈਸਲੇ ਨੂੰ ਸਖਤ ਚੁਣੌਤੀ ਦੇ ਕੇ ਦੇਸ਼ ਦੀ ਧੀ ਨੂੰ ਇਨਸਾਫ ਦਿਵਾਏਗਾ। ਵਿਨੇਸ਼ ਹੌਂਸਲਾ ਹਾਰਨ ਵਾਲੀ ਨਹੀਂ ਹੈ, ਸਾਨੂੰ ਭਰੋਸਾ ਹੈ ਕਿ ਉਹ ਹੋਰ ਵੀ ਮਜ਼ਬੂਤੀ ਨਾਲ ਮੈਦਾਨ ‘ਤੇ ਵਾਪਸੀ ਕਰੇਗੀ। ਤੁਸੀਂ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ ਵਿਨੇਸ਼। ਅੱਜ ਵੀ ਪੂਰਾ ਦੇਸ਼ ਤੁਹਾਡੀ ਤਾਕਤ ਬਣ ਕੇ ਤੁਹਾਡੇ ਨਾਲ ਖੜ੍ਹਾ ਹੈ।

ਦੱਸ ਦੇਈਏ ਕਿ ਗੋਲਡ ਲਈ ਖੇਡਣ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਵੱਡਾ ਕਾਰਨ ਉਨ੍ਹਾਂ ਦਾ 100 ਗਰਾਮ ਵੱਧ ਭਾਰ ਨੂੰ ਦੱਸਿਆ ਗਿਆ ਹੈ।ਵਿਨੇਸ਼ ਫੋਗਾਟ 50 ਕਿਲੋ ਭਾਰ ਦੀ ਕੈਟਾਗਰੀ ਦੇ ਮੁਕਾਬਲੇ ਵਿੱਚ ਖੇਡ ਰਹੀ ਸੀ ਪਰ ਜਦੋਂ ਉਸਦਾ ਭਾਰ ਤੋਲਿਆ ਗਿਆ ਤਾਂ ਉਹ 100 ਗਰਾਮ ਵੱਧ ਨਿਕਲਿਆ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਫੋਗਾਟ ਇਸ ਤੋਂ ਪਹਿਲਾਂ 48 ਅਤੇ 53 ਕਿਲੋ ਦੀ ਕੈਟਾਗਰੀ ਦੇ ਵਿੱਚ ਖੇਡ ਦੀ ਰਹੀ ਹੈ ਪਰ ਇਸ ਵਾਰ ਉਹ 50 ਕਿਲੋਗਰਾਮ ਦੀ ਕੈਟਾਗਰੀ ਵਿੱਚ ਖੇਡ ਰਹੀ ਸੀ।

ਇਹ ਵੀ ਪੜ੍ਹੋ –   ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ! 100 ਗਰਾਮ ਭਾਰ ਵੱਧ ਹੋਣ ਦੀ ਵਜ੍ਹਾ ਕਰਕੇ ‘ਡਿਸਕੁਆਲੀਫਾਈ’