India

ਬੰਗਲਾਦੇਸ਼ ਦੇ ਮੁੱਦੇ ਤੇ ਭਾਰਤ ਸਰਕਾਰ ਚਿੰਤਤ, ਸਰਬ ਪਾਰਟੀ ਮੀਟਿੰਗ ਬੁਲਾਈ

ਬੰਗਲਾਦੇਸ਼ (Bangladesh) ਵਿੱਚ ਹੋਏ ਤਖਤਾਪਲਟ ਤੋਂ ਬਾਅਦ ਭਾਰਤ ਸਰਕਾਰ ਚਿੰਤਤ ਹੈ। ਭਾਰਤ ਸਰਕਾਰ ਵੱਲੋਂ ਇਸ ਸਬੰਧੀ ਸਾਰੀਆਂ ਪਾਰਟੀਆਂ ਨਾਲ ਸਰਬਦਲੀ ਮੀਟਿੰਗ ਕੀਤੀ ਗਈ ਹੈ। ਇਸ ਦੀ ਅਗਵਾਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕਰ ਰਹੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦੱਸਿਆ ਭਾਰਤ ਸਰਕਾਰ ਵੱਲੋਂ ਬੰਗਲਾਦੇਸ਼ ਦੇ ਹੋਏ ਇਸ ਘਟਨਾਕ੍ਰੱਮ ਤੇ ਨਜ਼ਰ ਬਣਾਈ ਹੋਈ ਹੈ ਅਤੇ ਭਾਰਤ ਸਰਕਾਰ ਲਗਾਤਾਰ ਬੰਗਲਾਦੇਸ਼ ਫੌਜ ਦੇ ਸੰਪਰਕ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਅੱਗੇ ਜੋ ਵੀ ਹੋਵੇਗਾ ਉਸ ਸਥਿਤੀ ਦੀ ਅਪਡੇਟ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਵਿੱਚ 12 ਤੋਂ 13 ਹਜ਼ਾਰ ਭਾਰਤੀ ਮੌਜੂਦ ਹਨ ਪਰ ਹਾਲਾਤ ਇੰਨੇ ਖਰਾਬ ਨਹੀਂ ਹਨ ਕਿ ਉੱਥੋਂ ਭਾਰਤੀਆਂ ਨੂੰ ਕੱਢਣ ਦੀ ਲੋੜ ਪਵੇ।

 ਸੂਤਰਾਂ ਮੁਤਾਬਕ ਬੈਠਕ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਕੀ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਜਿਸ ‘ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ।

ਇਸ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਜੇਪੀ ਨੱਡਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੌਜੂਦ ਸਨ। ਇਸ ਤੋਂ ਇਲਾਵਾ ਟੀਐਮਸੀ ਦੇ ਨਾਲ-ਨਾਲ ਜੇਡੀਯੂ, ਸਪਾ, ਡੀਐਮਕੇ ਅਤੇ ਆਰਜੇਡੀ ਦੇ ਨੇਤਾ ਵੀ ਬੈਠਕ ਵਿੱਚ ਮੌਜੂਦ ਸਨ।

ਇਹ ਵੀ ਪੜ੍ਹੋ –   ਬੇਅਦਬੀ ਮਾਮਲੇ ‘ਚ ਭਗਵੰਤ ਮਾਨ ਦੇ ਹੱਥ ਲੱਗੇ ਨਵੇਂ ਸਬੂਤ! ਆਉਣ ਵਾਲੇ ਦਿਨ੍ਹਾਂ ‘ਚ ਕਰ ਸਕਦੇ ਇਹ ਵੱਡਾ ਖੁਲਾਸਾ