Punjab

ਮੇਲਾ ਵੇਖ ਕੇ ਪਰਤ ਰਹੀ ਸੀ ਮਾਂ-ਧੀ! ਰਾਹ ’ਚ ਦਰਦਨਾਕ ਘਟਨਾ ਨੇ ਮਿੰਟਾਂ ’ਚ ਸਭ ਕੁਝ ਕੀਤਾ ਖ਼ਤਮ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਕੋਲ ਹਾਜੀਪੁਰ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਅਣਪਛਾਤੀ ਗੱਡੀ ਦੀ ਚਪੇਟ ਵਿੱਚ ਆਉਣ ਦੀ ਵਜ੍ਹਾ ਕਰਕੇ ਇੱਕ ਮਾਂ-ਧੀ ਦੀ ਮੌਤ ਹੋ ਗਈ ਜਦਕਿ 4 ਲੋਕ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ ਜਿੰਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਮਹਿਲਾ ਦੇ ਭਰਾ ਟਿੰਮਾ ਨੇ ਦੱਸਿਆ ਕਿ ਉਨ੍ਹਾਂ ਦੀ 35 ਸਾਲ ਦੀ ਭੈਣ ਰੇਖਾ ਰਾਣੀ ਆਪਣੀ 7 ਸਾਲਾ ਧੀ ਅਤੇ 13 ਸਾਲ ਦੇ ਪੁੱਤਰ ਰਿਦਮ ਨਾਲ ਕਾਂਗੜਾ ਤੋਂ ਟ੍ਰਾਲੀ ਵਿੱਚ ਸਵਾਰ ਹੋ ਕੇ ਆ ਰਹੀ ਸੀ। ਜਦੋਂ ਉਹ ਮਾਨਸਰ ਰੇਲਵੇ ਫਾਟਕ ਦੇ ਨਜ਼ਦੀਕ ਪਹੁੰਚੀ ਤਾਂ ਉੱਥੇ ਫਾਟਕ ਲੱਗਿਆ ਸੀ ਉਨ੍ਹਾਂ ਦਾ ਪਿੰਡ ਨਜ਼ਦੀਕ ਹੋਣ ਦੀ ਵਜ੍ਹਾ ਕਰਕੇ ਪੈਦਲ ਜਾਣ ਲੱਗੇ। ਜਦੋਂ ਫਾਟਕ ਦੇ ਦੂਜੇ ਪਾਸੇ ਪਹੁੰਚੇ ਤਾਂ ਇੱਕ ਕਾਰ ਸਵਾਰ ਆਪਣੀ ਕਾਰ ਨੂੰ ਮੋੜ ਕੇ ਵਾਪਸ ਜਾਣ ਲੱਗਿਆ। ਇਸੇ ਦੌਰਾਨ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ 6 ਲੋਕ ਜ਼ਖ਼ਮੀ ਹੋ ਗਏ।

ਕਾਰ ਸਵਾਲ ਮੌਕੇ ਤੋਂ ਫਰਾਰ ਹੋ ਗਿਆ ਹਾਦਸੇ ਵਿੱਚ ਰੇਖਾ ਅਤੇ ਉਸ ਦੀ ਧੀ ਗਰਿਮਾ ਅਤੇ ਪੁੱਤਰ ਸਮੇਤ 4 ਲੋਕ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਲਿਆਜਾਇਆ ਗਿਆ। ਡਾਕਟਰਾਂ ਨੇ ਰੇਖਾ ਅਤੇ ਗਰਿਮਾ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ, ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਧਰ ਮਾਂ ਅਤੇ ਧੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।