India Punjab

ਪੰਜਾਬ ਦੀ ਰਣਜੀ ਟੀਮ ਨੂੰ ਮਿਲੇਗਾ ਨਵਾਂ ਕੋਚ, ਇਸ ਨਾਂ ਤੇ ਲਗਭਗ ਬਣੀ ਸਹਿਮਤੀ!

ਸਾਬਕਾ ਭਾਰਤੀ ਬੱਲੇਬਾਜ਼ ਵਸੀਮ ਜਾਫਰ (Waseem Jafar) ਨੂੰ ਵੱਡੀ ਜਿੰਮੇਵਾਰੀ ਮਿਲਣ ਜਾ ਰਹੀ ਹੈ। ਵਸੀਮ ਜਾਫਰ ਪੰਜਾਬ ਰਣਜੀ ਟੀਮ ਦੇ ਨਵੇਂ ਕੋਚ ਹੋਣਗੇ। ਜਾਣਕਾਰੀ ਮੁਤਾਬਕ ਇਸ ਸਬੰਧੀ ਉਨ੍ਹਾਂ  ਦੇ ਨਾਂ ਦਾ ਰਸਮੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਲਗਭਗ ਬਣ ਚੁੱਕੀ ਹੈ। ਉਹ ਰਣਜੀ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਕੋਲ ਕੋਚਿੰਗ ਦਾ ਲੰਬਾ ਤਜਰਬਾ ਵੀ ਹੈ। ਇਸ ਤੋਂ ਪਹਿਲਾਂ ਅਵਿਸ਼ਕਾਰ ਸਾਲਵੀ ਅਗਸਤ 2022 ਤੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। 

ਕੌਣ ਹੈ ਵਸੀਮ ਜਾਫਰ?

ਵਸੀਮ ਜਾਫਰ ਮੁੰਬਈ ਦਾ ਰਹਿਣ ਵਾਲਾ ਹੈ। ਉਹ ਸੱਜੇ ਹੱਥ ਦਾ ਸਲਾਮੀ ਬੱਲੇਬਾਜ਼ ਅਤੇ ਸੱਜੇ ਹੱਥ ਦਾ ਆਫ-ਬ੍ਰੇਕ ਗੇਂਦਬਾਜ਼ ਹੈ। ਉਸਨੇ 2000 ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਘਰੇਲੂ ਸੀਰੀਜ਼ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ।ਜੂਨ 2006 ਵਿੱਚ ਉਸਨੇ ਐਂਟੀਗੁਆ ਮਨੋਰੰਜਨ ਮੈਦਾਨ ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਆਪਣਾ ਪਹਿਲਾ ਟੈਸਟ ਦੋਹਰਾ ਸੈਂਕੜਾ ਲਗਾਇਆ। ਜਦਕਿ ਦੂਜੀ ਪਾਰੀ ਦੌਰਾਨ ਉਸ ਨੇ 212 ਤੋਂ ਵੱਧ ਦੌੜਾਂ ਬਣਾਈਆਂ ਸਨ। 

ਉਸਨੇ ਆਪਣਾ ਆਖਰੀ ਟੈਸਟ ਮੈਚ 2008 ਵਿੱਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਉਹ ਬੰਗਲਾਦੇਸ਼ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਰਹਿ ਚੁੱਕੇ ਹਨ। ਉਹ ਆਈਪੀਐਲ ਵਿੱਚ ਪੰਜਾਬ ਕਿੰਗਜ਼ ਦੇ ਨਾਲ ਰਹੇ ਹਨ। ਇਸ ਤੋਂ ਇਲਾਵਾ ਉਹ ਕਈ ਹੋਰ ਰਾਜਾਂ ਦੀਆਂ ਟੀਮਾਂ ਨਾਲ ਵੀ ਕੰਮ ਕਰ ਚੁੱਕਾ ਹੈ।

ਇਹ ਵੀ ਪੜ੍ਹੋ –   ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਨੂੰ ਕਰਜ਼ੇ ਦੇ ਮੁੱਦੇ ਤੇ ਘੇਰਿਆ, ਬਦਲਾਅ ਦੇ ਨਾਂ ਤੇ ਕੱਸੇ ਤੰਜ਼