India

ਜੰਮੂ ਕਸ਼ਮੀਰ ‘ਚ ਫਟਿਆ ਬੱਦਲ, ਵੱਡਾ ਕੌਮੀ ਰਾਜ ਮਾਰਗ ਕੀਤਾ ਬੰਦ

ਜੰਮੂ ਕਸ਼ਮੀਰ (Jammu-Kashmir) ਵਿੱਚ ਬੱਦਲ ਫਟਣ ਕਾਰਨ ਯਾਤਾਯਾਤ ਨੂੰ ਵੱਡਾ ਪੁੱਜਾ ਹੈ। ਬੱਦਲ ਫਟਣ ਕਾਰਨ ਕਈ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਪ੍ਰਸਾਸ਼ਨ ਨੇ ਸ੍ਰੀਨਗਰ- ਲੇਹ (Srinagar-Leh) ਕੌਮੀ ਮਾਰਗ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਗੰਦਰਬਲ ਜ਼ਿਲ੍ਹੇ ਦੇ ਕਚੇਰਵਾਨ ‘ਚ ਸੜਕ ਟੁੱਟਣ ਕਾਰਨ ਸ਼੍ਰੀਨਗਰ-ਲੇਹ ਸੜਕ ‘ਤੇ ਆਵਾਜਾਈ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਬੱਦਲ ਫਟਣ ਕਾਰਨ ਆਏ ਹੜ੍ਹਾਂ ਕਾਰਨ ਰਿਹਾਇਸ਼ੀ ਮਕਾਨਾਂ ਸਮੇਤ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਦੱਸ ਦੇਈਏ ਕਿ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੇਣ ਲਈ ਪ੍ਰਸਾਸ਼ਨ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਹਾਈਵੇਅ ਬੰਦ ਹੋਣ ਕਾਰਨ ਕਸ਼ਮੀਰ ਘਾਟੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨਾਲੋਂ ਕੱਟੀ ਗਈ ਹੈ।

ਇਹ ਵੀ ਪੜ੍ਹੋ –    ਦੇਸ਼ ’ਚ ਵਾਪਰਿਆ ਇੱਕ ਹੋਰ ਰੇਲ ਹਾਦਸਾ! ਕੋਰਬਾ ਐਕਸਪ੍ਰੈਸ ਨੂੰ ਲੱਗੀ ਅੱਗ