Punjab Sports

ਪੈਰਿਸ ਦੌਰੇ ’ਤੇ ਨਾ ਜਾਣ ਦੇਣ ਦੇ ਇਲਜ਼ਾਮ ’ਤੇ ਬੀਜੇਪੀ ਦਾ CM ਮਾਨ ਨੂੰ ਜਵਾਬ! ‘ਤੁਹਾਡਾ ਜਰਮਨੀ ਜ਼ਹਾਜ ਵਾਲਾ ਕਾਂਡ ਹਾਲੇ ਵੀ ਚਰਚਾ ਦਾ ਵਿਸ਼ਾ ਹੈ’

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ’ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਹਾਕੀ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪੈਰਿਸ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਹਾਕੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫ਼ੋਨ ’ਤੇ ਗੱਲ ਕਰਕੇ ਕੁਆਟਰ ਫਾਈਨਲ ਮੁਕਾਬਲੇ ਦੀਆਂ ਸ਼ੁਭਕਾਮਾਨਾਵਾਂ ਦਿੱਤੀਆਂ ਅਤੇ ਪੈਰਿਸ ਨਾ ਪਹੁੰਚਣ ’ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਹੁਣ ਇਸ ’ਤੇ ਪੰਜਾਬ ਬੀਜੇਪੀ ਦਾ ਜਵਾਬ ਵੀ ਆ ਗਿਆ ਹੈ।

ਪੰਜਾਬ ਬੀਜੇਪੀ ਨੇ ਟਵੀਟ ਕਰਦੇ ਹੋਏ ਕਿਹਾ “ਹੁਣ ‘QUOTE’ ਟਵੀਟ ਡਿਲੀਟ ਨਾ ਕਰਿਉ ਮੁੱਖ ਮੰਤਰੀ ਸਾਬ ਦਾ ਧੰਨਵਾਦ ਸਾਡੇ ਟਵੀਟ ਤੋਂ ਬਾਅਦ ਹਾਕੀ ਖਿਡਾਰੀਆਂ ਨਾਲ ਫ਼ੋਨ ਉੱਤੇ ਗੱਲ ਤਾਂ ਕਰਲੀ, ਬਾਕੀ ਤੁਹਾਡੇ ਧਿਆਨ ਹੇਤੂ ਇਹ ਵੀ ਕਾਰਜ ਕਰਲੋ- ਪੈਰਿਸ ਦੌਰਾ ਰੱਦ ਹੋਣ ਕਾਰਨ ਬਚੇ ਪੰਜਾਬ ਖਜ਼ਾਨੇ ਦੇ ਕਰੋੜਾਂ ਰੁਪਏ, ਹੁਣ ਤੁਸੀਂ ਪੰਜਾਬ ਦੇ ਖਿਡਾਰੀਆਂ ਦੇ ਮਾਨ ਸਨਮਾਨ ਵਾਸਤੇ ਲਗਾ ਦੇਣਾ, ਤੁਸੀਂ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੈਰਿਸ ਤਾਂ ਜਾਣਾ ਚਾਹੁੰਦੇ ਸੀ। ਪਰ ਜਦੋਂ ਖਿਡਾਰੀ ਚੁਣੇ ਗਏ ਉਦੋਂ ਤੁਸੀਂ ਉਨ੍ਹਾਂ ਨਾਲ ਚਾਹ ਦਾ ਕੱਪ ਵੀ ਸਾਂਝਾ ਨਹੀਂ ਕੀਤਾ, ਜਦਕਿ ਪ੍ਰਧਾਨ ਮੰਤਰੀ ਜੀ ਨੇ ਖਿਡਾਰੀਆਂ ਨੂੰ ਆਪਣੇ ਘਰ ਚਾਹ ’ਤੇ ਬੁਲਾ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਸੀ।”

ਪੰਜਾਬ ਬੀਜੇਪੀ ਨੇ ਅੱਗੇ ਲਿਖਿਆ, “ਪੈਰਿਸ ਉਲਪਿੰਕ ਵਿੱਚ ਖੇਡ ਕੇ ਆਇਆ ਪੰਜਾਬ ਦਾ ਪੁੱਤਰ ਨਿਸ਼ਾਨੇਬਾਜ਼ ਅਰਜੁਨ ਬਬੂਟਾ ਤੁਹਾਡੀ ਸਰਕਾਰ ਵੱਲੋਂ ਮਾਨ ਸਨਮਾਨ ਦੀ ਉਡੀਕ ਕਰ ਰਿਹਾ ਹੈ, ਡੇਢ ਮਹੀਨਾ ਪਹਿਲਾਂ T-20 ਵਰਲਡ ਕੱਪ ਜਿੱਤ ਕੇ ਆਇਆ ਪੰਜਾਬ ਦੇ ਪੁੱਤਰ ਅਰਸ਼ਦੀਪ ਸਿੰਘ ਨਾਲ ਵੀ ਤੁਸੀਂ ਮੁਲਾਕਾਤ ਨਹੀਂ ਕੀਤੀ, ਤੁਹਾਡੇ ਝੂਠੇ ਲਾਰੇ ਦੀ ਆਸ ਵਿੱਚ ਹਲੇ ਵੀ ਘਰੇ ਬੈਠਾ ਚੰਨੀ ਵਾਲਾ ਖਿਡਾਰੀ ਪਿਛਲੇ 5 ਮਹੀਨਿਆਂ ਤੋਂ ਮੰਤਰੀ ਮੰਡਲ ਦੀ ਮੀਟਿੰਗ ਨਾ ਹੋਣ ਕਰਕੇ, ਪੰਜਾਬ ਵਾਸੀਆਂ ਅਤੇ ਖਿਡਾਰੀਆਂ ਦੇ ਹੋਣ ਵਾਲੇ ਕੰਮ ਲਟਕੇ ਪਏ ਨੇ, ਹੁਣ ਉਹ ਮੀਟਿੰਗ ਹੀ ਕਰ ਲਵੋ ਤਾਂ ਜੋ ਲਟਕੇ ਹੋਏ ਕੰਮ ਉਹ ਹੋ ਜਾਣ, ਵੈਸੇ CM ਸਾਬ ਤੁਹਾਡੇ ਜਰਮਨੀ ਦੌਰੇ ਦੌਰਾਨ ਜ਼ਹਾਜ ਵਾਲਾ ਕਾਂਡ ਹਲੇ ਵੀ ਚਰਚਾ ਦਾ ਵਿਸ਼ਾ ਹੈ।”