Manoranjan Punjab

ਮੁਹਾਲੀ ਹਵਾਈ ਅੱਡੇ ’ਤੇ ਪਤੀ ਲੱਭਣ ਪੁੱਜੀਆਂ ਪਤਨੀਆਂ

ਮੁਹਾਲੀ: ਬੀਤੇ ਦਿਨ ਸ਼ੁੱਕਰਵਾਰ ਨੂੰ ਦੁਪਹਿਰੇ ਕਈ ਲਾੜੀਆਂ ਆਪਣੇ NRI ਪਤੀ ਤਲਾਸ਼ ਵਿੱਚ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀਆਂ। ਲਾਲ-ਸੂਹੇ ਜੋੜੇ ਤੇ ਹਾਰ-ਸ਼ਿਗਾਰ ਨਾਲ ਸੱਜੀਆਂ ਇਨ੍ਹਾਂ ਲਾੜੀਆਂ ਨੇ ਆਪਣੇ ਹੱਥਾਂ ਵਿੱਚ ਕੁਝ ਪੋਸਟਰ ਫੜੇ ਹੋਏ ਸਨ, ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਸੀ ਕਿ ਇਹ ਸਾਰੀਆਂ ਲਾੜੀਆਂ ਆਪਣੇ NRI ਪਤੀਆਂ ਦੇ ਧੋਖਿਆਂ ਤੇ ਤਸ਼ੱਦਦ ਦਾ ਸ਼ਿਕਾਰ ਹਨ।

ਦਰਅਸਲ ਇਹ ਲਾੜੀਆਂ ਅਸਲੀਅਤ ਵਿੱਚ ਸੱਚਮੁਛ ਉੱਥੇ ਨਹੀਂ ਪਹੁੁੰਚੀਆਂ ਸਨ, ਬਲਕਿ ਇੱਕ ਟੀਵੀ ਚੈਨਲ (Colors TV) ’ਤੇ ਚੱਲ ਰਹੇ ਸੀਰੀਅਲ ਦੀ ਸ਼ੂਟਿੰਗ ਕਰ ਰਹੀਆਂ ਸਨ।

ਇਸ ਸੀਰੀਅਲ ਦੀ ਨਾਇਕਾ ਨੇਹਾ ਰਾਣਾ ਨੇ ਜਾਣਕਾਰੀ ਦਿੱਤੀ ਕਿ 40 ਹਜ਼ਾਰ ਤੋਂ ਵੱਧ ਕੁੜੀਆਂ ਨੂੰ NRI ਲਾੜਿਆਂ ਵੱਲੋਂ ਵਿਆਹ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਕੁੜੀਆਂ ਦੀ ਜ਼ਿੰਦਗੀ ਔਖੀ ਤੇ ਬੇਰੰਗ ਹੋ ਜਾਂਦੀ ਹੈ।

ਨੇਹਾ ਰਾਣਾ ਨੇ ਦੱਸਿਆ ਕਿ ਇਸ ਸੀਰੀਅਲ ਵਿੱਚ ਨਾਇਕਾ ਆਪਣੇ NRI ਪਤੀ ਨੂੰ ਸਬਕ ਸਿਖਾਉਣ ਲਈ ਲੜਾਈ ਲੜਦੀ ਹੈ ਅਤੇ ਅੰਤ ਵਿੱਚ ਉਹ ਜਿੱਤ ਜਾਂਦੀ ਹੈ।

ਇਹ ਵੀ ਪੜ੍ਹੋ – ਵਾਇਨਾਡ ਜ਼ਮੀਨ ਖਿਸਕਣ ‘ਚ ਟੁਕੜਿਆਂ ‘ਚ ਮਿਲੀਆਂ 134 ਲਾਸ਼ਾਂ: 341 ਦਾ ਪੋਸਟਮਾਰਟਮ, 206 ਦੀ ਪਛਾਣ ਹੋਈ