Punjab

ਅਰਵਿੰਦ ਕੇਜਰੀਵਾਲ ਦੇ ਚਾਚੇ ਦੇ ਮੁੰਡੇ ਦੇ ਘਰ ਵਾਪਰੀ ਵੱਡੀ ਘਟਨਾ, ਪਹੁੰਚੀ ਪੁਲਿਸ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਚਾਚੇ ਦੇ ਮੁੰਡੇ ਦੇ ਘਰ ਚੋਰੀ ਹੋਈ ਹੈ। ਅਬੋਹਰ (Abohar) ਦੀ ਗਲੀ ਨੰਬਰ 1 ਦੇ ਵਸਨੀਕ ਵਸਨੀਕ ਮਹਿੰਦਰ ਬਿੰਦਲ ਦੇ ਘਰ ਦਾਖਲ ਹੋ ਕੇ ਟੂਟੀਆਂ ਆਦਿ ਚੋਰੀ ਕੀਤੀਆਂ ਗਈਆਂ ਹਨ। ਇਹ ਚੋਰੀ ਚੋਰ ਵੱਲੋਂ ਦਿਨ ਦਿਹਾੜੇ ਕੀਤੀ ਗਈ ਹੈ। ਚੋਰ ਜਦੋਂ ਚੋਰੀ ਕਰਕੇ ਭੱਜ ਰਿਹਾ ਸੀ ਤਾਂ ਉਹ ਸ਼ੀਸ਼ੇ ਨਾਲ ਟਕਰਾ ਕੇ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਚੋਰ ਨੂੰ ਪਰਿਵਾਰਕ ਮੈਂਬਰਾਂ ਨੇ ਕਾਬੂ ਕਰ ਲਿਆ।

ਘਰ ਦੇ ਮਾਲਕ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦਾ ਚਚੇਰਾ ਭਰਾ ਹੈ। ਅੱਜ ਉਸ ਦੇ ਘਰ ਸਵੇਰ ਦੇ ਸਮੇਂ ਚੋਰ ਵੱਲੋਂ ਕੰਧ ਟੱਪ ਕੇ ਚੋਰੀ ਕੀਤੀ ਹੈ। ਚੋਰ ਜਦੋਂ ਚੋਰੀ ਕਰਕੇ ਮੇਟ ਗੇਟ ਵੱਲ ਭੱਜਣ ਲੱਗਾ ਤਾਂ ਉਸ ਸਮੇਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਥਾਣਾ ਸਿਟੀ ਵਨ ਦੀ ਪੁਲਿਸ ਨੂੰ ਇਸ ਬਾਰੇ ਸੂਚੀਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੋਨ ਕਰਨ ਤੋਂ ਡੇਢ ਘੰਟੇ ਤੱਕ ਬਾਅਦ ਪੁਲਿਸ ਪਹੁੰਚੀ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਨੇ ਪੁਲਿਸ ਨੂੰ ਬਲਾਉਣ ਲਈ ਜ਼ਿਲ੍ਹੇ ਦੇ ਡੀਸੀ ਅਤੇ ਐਸਐਸਪੀ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਜਿਸ ਤੋਂ ਬਾਅਦ ਪੁਲਿਸ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਸ਼ੀਸ਼ੇ ਨਾਲ ਟਕਰਾਉਣ ਨਾਲ ਜ਼ਖਮੀ ਹੋਏ ਚੋਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ –    ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ‘ਚ ਗੈਸ ਸਿਲੰਡਰ ਫਟਣ ਕਾਰਨ 5 ਲੋਕ ਜ਼ਖਮੀ