Punjab

NEET-UG ਪ੍ਰੀਖਿਆ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ! 40 ਪਟੀਸ਼ਨਕਰਤਾਂ ਨੂੰ ਵੱਡਾ ਝਟਕਾ

ਬਿਉਰੋ ਰਿਪੋਰਟ – ਸੁਪਰੀਮ ਕੋਰਟ ਨੇ NEET-UG ਪ੍ਰੀਖਿਆ ਨੂੰ ਰੱਦ ਨਾ ਕਰਨ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਇਮਤਿਹਾਨ ਦੇ ਸਿਸਟਮ ਵਿੱਚ ਕੋਈ ਉਲੰਘਣਾ ਨਹੀਂ ਹੋਈ । ਪੇਪਰ ਸਿਰਫ 2 ਸੈਂਟਰਾਂ ਪਟਨਾ ਅਤੇ ਹਜਾਰੀਬਾਗ ਵਿੱਚ ਹੀ ਲੀਕ ਹੋਇਆ ਸੀ । ਕੋਰਟ ਨੇ NTA ਦੀ ਮੋਨੀਟਰਿੰਗ ਦੇ ਲਈ ਬਣਾਈ ਗਈ ਮਾਹਿਰਾ ਦੀ ਕਮੇਟੀ ਨੂੰ ਕਿਹਾ ਹੈ ਕਿ ਉਹ NEET ਪ੍ਰੀਖਿਆ ਦੇ ਲਈ SOP ਤਿਆਰ ਕਰੇ । ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਇਬਰ ਸੁਰੱਖਿਆ ਵਿੱਚ ਕਮੀਆਂ ਦੀ ਪਛਾਣ ਵੀ ਕਰੇ । ਕਮੇਟੀ ਤੋਂ 30 ਸਤੰਬਰ ਤੱਕ ਜਵਾਬ ਮੰਗਿਆ ਗਿਆ ਹੈ ।

ਕੇਂਦਰ ਸਰਕਾਰ ਨੇ NTA ਦੇ ਪੂਰੇ ਸਿਸਟਮ ਦੀ ਜਾਂਚ ਲਈ 22 ਜੂਨ ਨੂੰ ISRO ਦੇ ਸਾਬਕਾ ਚੇਅਰਮੈਨ ਰਾਧਾਕ੍ਰਿਸ਼ਨਨ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ । ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਨੇ 8 ਪੁਆਇੰਟਟ ‘ਤੇ ਕੰਮ ਕਰਨ ਨੂੰ ਕਿਹਾ ਹੈ ।

1. ਪ੍ਰੀਖਿਆ ਸੈਂਟਰ ਅਲਾਟ ਕਰਨ ਦੇ ਤਰੀਕੇ ਨੂੰ ਸਹੀ ਕੀਤਾ ਜਾਵੇ
2. ਪ੍ਰੀਖਿਆ ਸੈਂਟਰਾਂ ਵਿੱਚ CCTV ਤੋਂ ਨਿਗਰਾਨੀ ਹੋਵੇ
3. ਆਈਡੈਂਟਿਟੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਮਜ਼ਬੂਤ ਬਣਾਇਆ ਜਾਵੇ
4. ਪ੍ਰੀਖਿਆ ਸੈਂਟਰਸ ਤੱਕ ਪ੍ਰਸ਼ਨ ਪੱਤਰ ਪਹੁੰਚਾਉਣ ਦੇ ਪੁਖਤਾ ਇੰਤਜ਼ਾਮ ਕਰੋ
5. ਸ਼ਿਕਾਇਤਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਲਈ ਪੋਰਟਲ ਬਣਾਇਆ ਜਾਵੇ
6. NTA ਵਿੱਚ ਵੱਖ ਕਮੇਟੀ ਬਣਾਈ ਜਾਵੇ
7. ਸਾਈਬਰ ਸੁਰੱਖਿਆ ਮੈਨੇਜਮੈਂਟ ਦੇ ਲ਼ਈ ਕੌਮਾਂਤਰੀ ਏਜੰਸੀਆਂ ਦੀ ਮਦਦ ਲਈ ਜਾਵੇ
8. ਵਿਦਿਆਰਥੀ,ਪ੍ਰੀਖਿਆ ਸੈਂਟਰ ਦੇ ਸਟਾਫ ਅਤੇ ਅਧਿਆਪਕ ਦੀ ਕਾਉਂਸਲਿੰਗ ਕਰੋ

ਸੁਪਰੀਮ ਕੋਰਟ ਵਿੱਚ NEET ਵਿੱਚ ਗੜਬੜੀ ਨਾਲ ਜੁੜੀ 40 ਪਟੀਸ਼ਨਾਂ ਦਾਖਿਲ ਹੋਇਆ ਸਨ । ਇੰਨਾਂ ਵਿੱਚ 23 ਜੁਲਾਈ ਨੂੰ ਸੁਣਵਾਈ ਪੂਰੀ ਹੋ ਗਈ ਸੀ । ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ । ਹਾਲਾਂਕਿ ਉਸ ਵੇਲੇ ਕੋਰਟ ਨੇ ਕਿਹਾ ਸੀ ਕਿ NEET ਪ੍ਰੀਖਿਆ ਮੁੜ ਤੋਂ ਨਹੀਂ ਹੋਵੇਗੀ । ਕਿਉਂਕਿ ਪੂਰੀ ਪ੍ਰੀਖਿਆ ਵਿੱਚ ਗੜਬੜੀ ਦੀ ਸਬੂਤ ਨਹੀਂ ਸਨ । ਜਾਂਚ ਦੇ ਦੋਸ਼ੀ ਹੋਣ ‘ਤੇ ਦਾਖਲਾ ਨਹੀਂ ਮਿਲੇਗਾ ਅਤੇ ਕਾਰਵਾਈ ਵੀ ਹੋਵੇਗੀ ।