India Punjab

ਰਾਜਪਾਲ ਗੁਲਾਬ ਚੰਦ ਕਟਾਰੀਆ ਹੋਏ ਸਰਗਰਮ, ਕੇਂਦਰੀ ਰੱਖਿਆ ਮੰਤਰੀ ਨਾਲ ਇਸ ਮਸਲੇ ਤੇ ਕੀਤੀ ਚਰਚਾ

ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਸਹੁੰ ਚੁੱਕਣ ਤੋਂ ਬਾਅਦ ਸਰਗਰਮ ਨਜ਼ਰ ਆ ਰਹੇ ਹਨ। ਉਹ ਕੱਲ੍ਹ ਸਹੁੰ ਚੁੱਕਣ ਤੋਂ ਬਾਅਦ ਦਿੱਲੀ ਨੂੰ ਰਵਾਨਾ ਹੋ ਗਏ ਸਨ। ਗੁਲਾਬ ਚੰਦ ਕਟਾਰਿਆ ਵੱਲੋਂ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨਾਲ ਮੁਲਾਕਾਤ ਕੀਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਲੈ ਕੇ ਰਾਜਪਾਲ ਕਟਾਰਿਆ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ। ਦੱਸ ਦੇਈਏ ਕਿ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਪੰਜਾਬ ਦੀ ਸਰਹੱਦ ਨੂੰ ਲੈ ਕੇ ਕਾਫੀ ਗੰਭੀਰ ਸਨ। ਉਨ੍ਹਾਂ ਵੱਲੋਂ ਵੀ ਆਪਣੇ ਕਾਰਜਕਾਲ ਮੌਕੇ 6 ਸਰਹੱਦੀ ਦੌਰੇ ਕੀਤੇ ਸਨ। 

ਦੱਸ ਦੇਈਏ ਕਿ 31 ਜੁਲਾਈ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੀ  ਭਲਾਈ ਲਈ ਕੰਮ ਕਰਨ ਦੀ ਗੱਲ੍ਹ ਕਹੀ ਸੀ। ਗੁਲਾਬ ਚੰਦ ਕਟਾਰੀਆ ਦਾ ਸਹੁੰ ਚੁੱਕਣ ਤੋਂ ਬਾਅਦ ਦਿੱਲੀ ਦਾ ਇਹ ਪਹਿਲਾ ਦੌਰਾ ਹੈ।

ਇਹ ਵੀ ਪੜ੍ਹੋ –   ਉੱਤਰਾਖੰਡ ’ਚ ਮੀਂਹ ਦਾ ਕਹਿਰ! ਟਿਹਰੀ ਦੇ ਕੇਦਾਰਨਾਥ ਤੇ ਨੌਤਾਦ ’ਚ ਬੱਦਲ ਫਟੇ, 6 ਦੀ ਮੌਤ, ਇੱਕ ਹੋਟਲ ਰੁੜ੍ਹਿਆ, ਚਾਰ ਧਾਮ ਯਾਤਰਾ ਰੋਕੀ