Punjab

ਪਿੰਡ ਖੈਰਾਬਾਦ ‘ਚ ਮੀਂਹ ਕਾਰਨ ਇਕ ਪਰਿਵਾਰ ‘ਚ ਛਾਇਆ ਮਾਤਮ,ਵਾਪਰਿਆ ਭਿਆਨਕ ਹਾਦਸਾ

ਪੰਜਾਬ ਵਿੱਚ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਕਈ ਲੋਕਾਂ ਲਈ ਮੁਸੀਬਤ ਵੀ ਪੈਦਾ ਕੀਤੀ ਹੈ। ਅੰਮ੍ਰਿਤਸਰ (Amritsar) ਵਿਚ ਇਕ ਪਰਿਵਾਰ ‘ਤੇ ਮੀਂਹ ਕਹਿਰ ਬਣ ਕੇ ਵਰਿਆ ਹੈ। ਅਟਾਰੀ (Attari) ਦੇ ਪਿੰਡ ਖੈਰਾਬਾਦ ਵਿੱਚ ਮੀਂਹ ਕਾਰਨ ਇਕ ਪਰਿਵਾਰ ਦੀ ਛੱਤ ਡਿੱਗਣ ਕਾਰਨ 5 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਇਸ ਮੀਂਹ ਵਿੱਚ ਤਿੰਨ ਲੋਕ ਛੱਡ ਡਿੱਗਣ ਕਾਰਨ ਹੇਠਾਂ ਦੱਬੇ ਗਏ ਸੀ, ਜਿਨ੍ਹਾਂ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ। ਪਿੰਡ ਵਾਸੀਆਂ ਵੱਲੋਂ ਦੋ ਬੱਚਿਆਂ ਅਤੇ ਘਰ ਦੇ ਮਾਲਕ ਲਵਪ੍ਰੀਤ ਸਿੰਘ ਨੂੰ ਮਲਬੇ ਦੇ ਢੇਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਵਾਪਰੇ ਇਸ ਭਿਆਨਕ ਹਾਦਸੇ ਵਿੱਚ 5 ਸਾਲਾ ਬੱਚੇ ਗੁਰਫਤਿਹ ਸਿੰਘ ਦੀ ਮੌਤ ਹੋ ਗਈ ਹੈ ਅਤੇ ਬਾਕੀ ਦੋਵਾਂ ਦਾ ਹਾਲਾਤ ਹੁਣ ਠੀਕ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਕੱਲ੍ਹ ਤੋਂ ਮੀਂਹ ਪੈ ਰਿਹਾ ਹੈ। ਮੀਂਹ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਕਈਆਂ ਲਈ ਮੁਸੀਬਤ ਲਿਆਂਦੀ ਹੈ।

ਇਹ ਵੀ ਪੜ੍ਹੋ –   ਨਵੀਂ ਬਣੀ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ