India

ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦੀ ਮਾਰ, ਕਮਰਸ਼ੀਅਲ ਸਿਲੰਡਰ ਹੋਇਆ ਮਹਿੰਗਾ, ਜਾਣੋ ਨਵੇਂ ਰੇਟ

ਦਿੱਲੀ : ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਮਹੀਨੇ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਹੈ।  ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਝਟਕਾ ਵੱਡਾ ਦਿੱਤਾ ਹੈ। ਦਰਅਸਲ, ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 8.50 ਰੁਪਏ ਵਧਾ ਦਿੱਤੀ ਹੈ। ਦਿੱਲੀ ‘ਚ ਕੀਮਤ 1652.50 ਰੁਪਏ ਹੋ ਗਈ ਹੈ। ਕੋਲਕਾਤਾ ‘ਚ ਇਹ ਸਿਲੰਡਰ 1764.50 ਰੁਪਏ ‘ਚ ਮਿਲੇਗਾ। ਸਿਲੰਡਰ ਮੁੰਬਈ ‘ਚ 1605 ਰੁਪਏ ‘ਚ ਮਿਲੇਗਾ। ਚੇਨਈ ਵਿੱਚ ਸਿਲੰਡਰ ਦੀ ਕੀਮਤ 1817 ਰੁਪਏ ਹੋ ਗਈ ਹੈ।

14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਵਿੱਚ ਉਪਲਬਧ ਹੈ। ਦਿੱਲੀ ਵਿੱਚ ਆਮ ਗਾਹਕਾਂ ਲਈ ਇਸਦੀ ਕੀਮਤ 803 ਰੁਪਏ ਹੈ ਜਦੋਂ ਕਿ ਉੱਜਵਲਾ ਲਾਭਪਾਤਰੀਆਂ ਲਈ ਇਸਦੀ ਕੀਮਤ 603 ਰੁਪਏ ਹੈ।

1 ਜੁਲਾਈ ਨੂੰ ਸੀ ਇਹ ਸੀ ਰੇਟ
1 ਜੁਲਾਈ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ। ਦਿੱਲੀ ‘ਚ 1646 ਰੁਪਏ, ਕੋਲਕਾਤਾ ‘ਚ ਸਿਲੰਡਰ 1756 ਰੁਪਏ, ਮੁੰਬਈ ‘ਚ 1598 ਰੁਪਏ, ਚੇਨਈ ‘ਚ ਸਿਲੰਡਰ 1809 ਰੁਪਏ ਸੀ।