India Punjab

ਚਰਨਜੀਤ ਚੰਨੀ ਨੇ ਪ੍ਰਧਾਨ ਮੰਤਰੀ ਦੀ ਸਪੀਕਰ ਨੂੰ ਕੀਤੀ ਸ਼ਿਕਾਇਤ, ਅਨੁਰਾਗ ਠਾਕੁਰ ਦਾ ਭਾਸ਼ਣ ਸੋਸ਼ਲ ਮੀਡੀਆ ਤੇ ਪਾਉਣ ਦਾ ਕੀਤਾ ਵਿਰੋਧ

ਜਲੰਧਰ (Jalandhar) ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ (Charanjeet Singh Channi) ਨੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ (Anurag Thakur) ਦੀ ਟਿੱਪਣੀ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਵਿਸ਼ੇਸ਼ ਅਧਿਕਾਰ ਦੇ ਉਲੰਘਣ ਦਾ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਚੰਨੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਅਨੁਰਾਗ ਠਾਕੁਰ ਜੇ ਭਾਸ਼ਣ ਦੇ ਉਸ ਹਿੱਸੇ ਨੂੰ ਸੋਸ਼ਲ ਮੀਡੀਆ ਉੱਤੇ ਸਾਝਾਂ ਕੀਤਾ ਹੈ, ਜਿਸ ਨੂੰ ਕਾਰਵਾਈ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਕਰਕੇ ਵਿਸ਼ੇਸ਼ ਅਧਿਕਾਰ ਦਾ ਉਲੰਘਣ ਕੀਤਾ ਹੈ। 

ਚੰਨੀ ਨੇ ਸਪੀਕਰ ਨੂੰ ਭੇਜੇ ਨੋਟਿਸ ਵਿੱਚ ਅਪੀਲ ਕੀਤੀ ਹੈ ਕਿ ਮੇਰੇ ਇਸ ਪ੍ਰਸਤਾਵ ਨੂੰ ਸਦਨ ਵਿੱਚ ਲਿਆਉਣ ਦੀ ਮਨਜ਼ੂਰੀ ਦਿਓ। ਮੇਰੀ ਇਹ ਅਪੀਲ ਵੀ ਹੈ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।

ਦੱਸ ਦੇਈਏ ਕਿ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਹੋਈ ਚਰਚਾ ਵਿੱਚ ਜਾਤੀ ਜਨਗਣਨਾ ਦੀ ਮੰਗ ਨੂੰ ਲੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਤਿੱਖੇ ਹਮਲੇ ਕੀਤੇ ਹਨ। ਠਾਕੁਰ ਨੇ ਕਿਹਾ ਸੀ ਕਿ ਜਾਤੀ ਦਾ ਪਤਾ ਨਹਾਂ ਹੈ ਤੇ ਉਹ ਗਣਨਾ ਦੀ ਗੱਲ ਕਰ ਰਿਹਾ ਹੈ। ਇਸ ਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸੰਸਦ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਸੀ । ਇਸ ਤੇ ਰਾਹੁਲ ਗਾਂਧੀ ਨੇ ਠਾਕੁਰ ਤੇ ਅਪਮਾਨ ਕਰਨ ਦਾ ਦੋਸ਼ ਲਗਾਇਆ ਸੀ। ਠਾਕੁਰ ਦੇ ਇਹ ਬਿਆ ਅਜੇ ਵੀ ਸਦਨ ਦੀ ਕਾਰਵਾਈ ਦਾ ਹਿੱਸਾ ਹੈ ਅਤੇ ਕੁਝ ਹਿੱਸੇ ਹਟਾ ਦਿੱਤੇ ਗਏ ਹਨ। ਇਸ ਦੀ ਪ੍ਰਧਾਨ ਮੰਤਰੀ ਨੇ ਸਲਾਘਾ ਕਰਦੇ ਕਿਹਾ  ਸੀ ਕਿ ਇਸ ਨੂੰ ਜ਼ਰੂਰ ਸੁਣਿਆ ਜਾਵੇ।

ਇਹ ਵੀ ਪੜ੍ਹੋ –   ਮਹਾਨ ਦਰਵੇਸ ਭਗਤ ਪੂਰਨ ਸਿੰਘ ਜੀ ਦੀ ਮਨਾਈ ਜਾ ਰਹੀ ਬਰਸੀ, 5 ਅਗਸਤ ਤੱਕ ਚੱਲਣਗੇ ਪ੍ਰੋਗਰਾਮ