ਬਿਉਰੋ ਰਿਪੋਰਟ – ਬਜਟ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਸੋਨਾ ਅਤੇ ਚਾਂਦੀ ਵਿੱਚ ਨਿਵੇਸ਼ ਕੀਤਾ ਸੀ ਉਨ੍ਹਾਂ ਲਈ ਚੰਗੀ ਖ਼ਬਰ ਹੈ। ਐਕਸਾਈਜ਼ ਡਿਊਟੀ ਘੱਟ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਸੋਨਾ ਤਕਰੀਬਨ 6 ਹਜ਼ਾਰ ਰੁਪਏ ਡਿੱਗ ਗਿਆ ਸੀ। ਪਰ ਹੁਣ 2 ਦਿਨਾਂ ਦੇ ਅੰਦਰ 1300 ਦੇ ਕਰੀਬ ਵੱਧ ਗਿਆ ਹੈ। ਅੱਜ ਵੀ ਸੋਨਾ 10 ਗਰਾਮ 24 ਕੈਰੇਟ 684 ਰੁਪਏ ਵੱਧ ਕੇ 69,364 ਰੁਪਏ ਪਹੁੰਚ ਗਿਆ ਹੈ। ਉੱਧਰ ਚਾਂਦੀ ਵਿੱਚ ਵੀ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ।
1 ਕਿਲੋ ਚਾਂਦੀ 1,715 ਰੁਪਏ ਵਧ ਕੇ 83,065 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 81,350 ਰੁਪਏ ਪ੍ਰਤੀ ਕਿਲੋ ਸੀ। ਇਸ ਸਾਲ ਚਾਂਦੀ 29 ਮਈ ਨੂੰ ਆਪਣੇ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿੱਲੋ ਪਹੁੰਚੀ ਸੀ।
ਇਸ ਸਾਲ ਹੁਣ ਤੱਕ 6,000 ਰੁਪਏ ਤੋਂ ਜ਼ਿਆਦਾ ਵਧਿਆ ਸੋਨਾ
ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 6,012 ਪ੍ਰਤੀ 10 ਗਰਾਮ ਤੱਕ ਵਧੀ ਹੈ। ਸਾਲ ਦੇ ਸ਼ੁਰੂਆਤ ਵਿੱਚ ਇਹ 63,352 ਰੁਪਏ ਸੀ ਜੋ ਹੁਣ 69,364 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਧਰ ਚਾਂਦੀ ਸਾਲ ਦੇ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿੱਲੋ ਸੀ ਜੋ ਹੁਣ 83,065 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਯਾਨੀ ਚਾਂਦੀ ਇਸ ਸਾਲ 9,670 ਰੁਪਏ ਤੱਕ ਵਧ ਚੁੱਕੀ ਹੈ।
ਅਗਸਤ ਤੋਂ ਲੈ ਕੇ ਦਸੰਬਰ ਤੱਕ 8 ਵੱਡੇ ਤਿਉਹਾਰ ਹਨ, ਨਵੰਬਰ-ਦਸੰਬਰ ਵਿੱਚ ਵਿਆਹ ਦੇ 16 ਮਹੂਰਤ ਹਨ, ਦੀਵਾਲੀ ਅਤੇ ਹੋਰ ਤਿਉਹਾਰ ਵੀ ਹਨ ਅਜਿਹੇ ਵਿੱਚ ਸੋਨੇ ਦੀ ਮੰਗ ਤੇਜ਼ੀ ਨਾਲ ਵਧੇਗੀ।
ਵਰਲਡ ਗੋਲਡ ਕਾਊਂਸਿਲ ਦੇ ਮੁਤਾਬਿਕ ਦਸੰਬਰ ਵਿੱਚ ਗਹਿਣੇ, ਗੋਲਡ ਬਾਰ ਅਤੇ ਸਿੱਕਿਆਂ ਦੀ ਮੰਗ ਵਧਦੀ ਹੈ। 50 ਟਨ ਵਾਧੂ ਮੰਗ ਪੈਦਾ ਹੋ ਸਕਦੀ ਹੈ ਇਸ ਨਾਲ ਸੋਨੇ ਦੀ ਕੀਮਤ ਵਿੱਚ ਤੇਜ਼ੀ ਵੇਖਣ ਨੂੰ ਮਿਲੇਗੀ।