Punjab

19 ਅਕਤੂਬਰ ਨੂੰ ਹੋ ਸਕਦਾ ਹੈ ਪੰਜਾਬ ਦੀ ਖੇਤੀ ਨੂੰ ਬਚਾਉਣ ‘ਤੇ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ :-  ਖੇਤੀ ਕਾਨੂੰਨ ਨੂੰ ਲੈਕੇ 19 ਅਕਤੂਬਰ ਨੂੰ ਹੋਣ ਵਾਲਾ ਪੰਜਾਬ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ ਕੀ ਲਾਈਵ ਹੋਣਾ ਚਾਹੀਦਾ ਹੈ ? ਅਕਾਲੀ ਦਲ ਤੇ ‘ਆਪ ਦੋਵੇਂ ਇਸ ਦੀ ਮੰਗ ਕਰ ਰਹੇ ਹਨ, ਪਰ ਸਪੀਕਰ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਦਾ ਫ਼ੈਸਲਾ ਬਿਜ਼ਨੈੱਸ ਐਡਵਾਈਜ਼ਰੀ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਆਗੂ ਮੌਜੂਦ ਹੁੰਦੇ ਹਨ।

ਪੰਜਾਬ ਦੇ ਲਈ ਇਤਿਹਾਸਿਕ ਦਿਹਾੜਾ ਹੈ 19 ਅਕਤੂਬਰ 

19 ਅਕਤੂਬਰ ਨੂੰ ਨਾ ਸਿਰਫ਼ ਕਿਸਾਨਾਂ ਦੀਆਂ ਬਲਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਵਿਧਾਨਸਭਾ ‘ਤੇ ਹੋਣਗੀਆਂ। ਪਿਛਲੇ ਡੇਢ ਮਹੀਨੇ ਤੋਂ ਸੜਕਾਂ ‘ਤੇ ਕਿਸਾਨਾਂ ਨਾਲ ਮੋਰਚਾ ਲਗਾਈ ਬੈਠੀ ਪੰਜਾਬ ਦੀ ਜਨਤਾ ਜਾਣਨਾ ਚਾਉਂਦੀ ਹੈ ਕਿ ਵਿਧਾਨਸਭਾ ਵਿੱਚ ਕਿਸ ਤਰ੍ਹਾਂ ਹਰ ਆਗੂ ਕਿਸਾਨ ਕਾਨੂੰਨ ‘ਤੇ ਆਪਣਾ ਸਟੈਂਡ ਰੱਖੇਗਾ। ਸਰਕਾਰ ਕੇਂਦਰ ਦੇ ਖੇਤੀ ਕਾਨੂੰਨ ਖ਼ਿਲਾਫ਼ ਕਿਸ ਰਣਨੀਤੀ ਨਾਲ ਕਾਨੂੰਨ ਲੈਕੇ ਆਵੇਗਾ। ਪੰਜਾਬ ਦੇ ਲਈ ਇਹ ਇਤਿਹਾਸਿਕ ਮੌਕਾ ਹੈ ਕਿਉਂਕਿ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਦੇ ਨੂੰ ਲੈਕੇ ਪੂਰਾ ਪੰਜਾਬ ਖੜਾਂ ਹੋਇਆ ਹੈ ਅਤੇ ਇੱਕ ਸੁਰ ਨਾਲ ਇਸ ਦਾ ਵਿਰੋਧ ਕੀਤਾ ਹੋਵੇ।