India

ਸੱਪ ਨੇ ਫੌਜੀ ਦਾ ਘਰ ਕੀਤਾ ਬਰਬਾਦ, ਪਰਿਵਾਰ ਨੇ ਫੌਜ ਤੋਂ ਕੀਤੀ ਵੱਡੀ ਮੰਗ

ਬਰਨਾਲਾ (Barnala) ਜ਼ਿਲ੍ਹੇ ਨਾਲ ਸਬੰਧਿਤ ਫੌਜੀ ਜਵਾਨ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਕਾਰਨ ਸੱਪ ਦਾ ਡੰਗਣਾ ਹੈ। ਉਹ ਜੰਮੂ ਕਸ਼ਮੀਰ (Jammu-Kashmir) ਦੇ ਨੌਸਹਿਰਾ ਵਿੱਚ ਤਾਇਨਾਤ ਸੀ। ਜਵਾਨ ਸਿਮਰਨਦੀਪ ਸਿੰਘ ਆਪਣੇ ਕੋਰਸ ਲਈ ਕੁਝ ਦਿਨ ਤੋਂ ਅੰਬਾਲਾ ਆਇਆ ਹੋਇਆ ਸੀ। ਅੰਬਾਲਾ ਵਿਖੇ ਹੀ ਉਸ ਦੀ ਸੱਪ ਵੱਲੋਂ ਡੰਗਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਰਾ ਪਰਿਵਾਰ ਗਮ ਵਿੱਚ ਡੁੱਬਿਆ ਹੋਇਆ ਹੈ।

ਦੱਸ ਦੇਈਏ ਕਿ ਸਿਮਰਨਦੀਪ ਸਿੰਘ 2018 ਤੋਂ ਫੌਜ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਉਹ ਕੁਝ ਤੋਂ ਪੜ੍ਹਾਈ ਦੇ ਸਿਲਸਿਲੇ ਕਾਰਨ ਅੰਬਾਲਾ ਵਿੱਚ ਹੀ ਸੀ। ਰਾਤ ਨੂੰ ਜਦੋਂ ਉਹ ਪੜ੍ਹਾਈ ਕਰਕੇ ਸੌਂ ਗਿਆ ਤਾਂ ਇੱਕ ਖ਼ਤਰਨਾਕ ਸੱਪ ਉਸ ਦੇ ਮੰਜੇ ‘ਤੇ ਚੜ੍ਹ ਗਿਆ ਅਤੇ ਉਸ ਨੂੰ ਡੰਗ ਮਾਰ ਦਿੱਤਾ। ਉਸ ਨੂੰ ਉਸ ਸਮੇਂ ਤਾਂ ਕੁਝ ਸਮਝ ਨਹੀਂ ਲੱਗੀ ਪਰ ਸਵੇਰੇ ਚਾਰ ਵਜੇ ਦੇ ਕਰੀਬ ਇਸ ਦੀ ਤਬੀਅਤ ਬਹੁਤ ਵਿਗੜ ਅਤੇ ਉਸ਼ ਨੂੰ ਫੌਜ ਦੀ ਗੱਡੀ ਬੁਲਾ ਕੇ ਫੌਜ ਦੇ ਮਿਲਟਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਸਿਮਰਨਦੀਪ ਸਿੰਘ ਲਈ ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –   ਪੰਜਾਬ ਨੇ ਕੁਪੋਸ਼ਣ ਨੂੰ ਦਿੱਤੀ ਮਾਤ, ਸੁਧਰੀ ਹਾਲਤ