ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਦੇ ਕਈ ਖਿਡਾਰੀ ਭਾਗ ਲੈ ਰਹੇ ਹਨ ਇਸ ਵਿੱਚ ਪੰਜਾਬ (Punjab) ਦੇ 19 ਖਿਡਾਰੀ ਸ਼ਾਮਲ ਹਨ, ਜੋ ਹਰਿਆਣਾ (Haryana) ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਪੈਰਿਸ ਵਿੱਚ ਹੋ ਰਹੀਆਂ ਓਲਿੰਪਕ ਵਿੱਚ ਹਰਿਆਣਾ ਨੇ ਸਭ ਤੋਂ ਵੱਧ 24 ਖਿਡਾਰੀ ਭੇਜੇ ਹਨ ਅਤੇ ਫਿਰ ਉਸ ਤੋਂ ਬਾਅਦ ਪੰਜਾਬ ਦੇ 19 ਖਿਡਾਰੀ ਆਉਂਦੇ ਹਨ। ਪੰਜਾਬ ਨੂੰ ਓਲਿੰਪਕ ਖਾਤੇ ਵਿੱਚ ਫੰਡ ਵੀ ਬਹੁਤ ਘੱਟ ਦਿੱਤੇ ਗਏ ਸਨ ਪਰ ਉਸ ਦੇ ਬਾਵਜੂਦ ਪੰਜਾਬ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਇਹ ਉਨ੍ਹਾਂ ਲੋਕਾਂ ਲਈ ਵੱਡਾ ਸਬਕ ਹੈ ਜੋ ਅਕਸਰ ਪੰਜਾਬ ਨੂੰ ਨਸ਼ਿਆਂ ਦੇ ਨਾਲ ਜੋੜ ਕੇ ਬਦਨਾਮ ਕਰਦੇ ਹਨ। ਪੰਜਾਬ ਨੂੰ ‘ਉੜਤਾ ਪੰਜਾਬ’ ਕਹਿਣ ਵਾਲਿਆਂ ਨੂੰ ਓਲੰਪਿਕ 2024 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ‘ਤੇ ਨਜ਼ਰ ਮਾਰਨੀ ਚਾਹੀਦੀ ਹੈ। ਜੇਕਰ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਤੇ ਨਜ਼ਰ ਮਾਰੀ ਜਾਵੇ ਤਾਂ ਦੋਵੇਂ ਸੂਬਿਆਂ ਦੇ ਖਿਡਾਰੀਆਂ ਦੀ ਗਿਣਤੀ 44 ਹੋ ਜਾਂਦੀ ਹੈ ਅਤੇ ਬਾਕੀ ਸਾਰੇ ਸੂਬਿਆਂ ਦੇ ਕੁੱਲ 73 ਖਿਡਾਰੀ ਬਣਦੇ ਹਨ। ਪੰਜਾਬ ਨਾਲ ਭਾਵੇਂ ਸਰਕਾਰਾਂ ਨੇ ਖੇਡਾਂ ਦੇ ਫੰਡ ਦੇਣ ਸਮੇਂ ਵਿਤਕਰਾ ਕੀਤਾ ਹੈ ਪਰ ਪੰਜਾਬ ਦੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪੂਰਾ ਜੋਰ ਲਗਾ ਰਹੇ ਹਨ। ਕਈ ਚਣੌਤੀਆਂ ਦੇ ਬਾਵਜੂਦ ਪੰਜਾਬ ਅਜੇ ਵੀ ਹਰ ਕਿਸਮ ਦੀਆਂ ਖੇਡਾਂ ਵਿੱਚ ਮੋਹਰੀ ਸੂਬਾ ਹੈ।
ਇਹ ਵੀ ਪੜ੍ਹੋ – ਫੇਰ ਵਿਵਾਦਾਂ ’ਚ ਘਿਰੇ ਮੁਹਾਲੀ ਦੇ MLA ਕੁਲਵੰਤ ਸਿੰਘ! ਦਿੱਲੀ ’ਚ ਮਾਮਲਾ ਦਰਜ! 150 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ