Punjab

ਜਗਦੀਸ਼ ਭੋਲਾ ਦੋਸ਼ੀ ਕਰਾਰ, ਇੰਨੇ ਸਾਲ ਜੇਲ੍ਹ ‘ਚ ਰਹਿਣਗੇ

6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ ਵਿੱਚ ਈ.ਡੀ ਦੀ ਅਦਾਲਤ (ED Court) ਨੇ ਜਗਦੀਸ਼ ਭੋਲਾ (Jagdish Bhola) ਸਮੇਤ 17 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਨੀ ਲਾਡਰਿੰਗ ਕੇਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਜਗਦੀਸ਼ ਭੋਲਾ ਦੇ ਨਾਲ ਮਨਪ੍ਰੀਤ, ਸੁਖਰਾਜ, ਸੁਖਜੀਤ ਸ਼ੁਕਲਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ,ਅਵਤਾਰ ਦੀ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਰਮਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਈ.ਡੀ ਦੀ ਅਦਾਲਤ ਨੇ ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਕੁੱਲ 23 ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਭੋਲਾ ਦਾ ਪਿਤਾ ਬਲਸ਼ਿੰਦਰ ਵੀ ਇਸ ਕੇਸ ਵਿੱਚ ਮੁਲਜ਼ਮ ਸੀ, ਉਸ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਹੈ। ਜਦੋਂਕਿ ਦੋ ਵਿਅਕਤੀ ਮਾਮਲੇ ਵਿੱਚ ਪੀ.ਓ ਸਨ।

ਇੱਥੇ ਦੱਸਣਾ ਜਰੂਰੀ ਹੈ ਇਹ ਮਾਮਲਾ 2013 ਦਾ ਹੈ। ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਇਸ ਨੂੰ ਜਾਣ ਕੇ ਹਰ ਇਕ ਦੇ ਹੋਸ਼ ਉੱਡ ਗਏ ਸਨ ਕਿਉਂਕਿ ਇਸ ਮਾਮਲੇ ਦੇ ਵਿਦੇਸ਼ਾਂ ਨਾਲ ਤਾਰ ਜੁੜੇ ਸਨ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰੁਸਤਮੇ ਹਿੰਦ ਤੇ ਅਰਜੁਨ ਐਵਾਰਡ ਪ੍ਰਾਪਤ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਕਈ ਸਿਆਸੀ ਲੀਡਰਾਂ ਤੇ ਵੀ ਸਵਾਲ ਖੜੇ ਹੋਏ ਸੀ। ਇਸ ਤੋਂ ਬਾਅਦ ਸਾਲ 2019 ਵਿੱਚ ਸੀਬੀਆਈ ਨੇ 25 ਲੋਕਾਂ NDPS ਐਕਟ ਤਹਿਤ ਸਜ਼ਾ ਸੁਣਾਈ ਸੀ


ਕੁਝ ਦਿਨ ਪਹਿਲਾਂ ਹੀ ਜਗਦੀਸ਼ ਭੋਲਾ ਦੇ ਪਿਤਾ ਦਾ ਦੇਹਾਂਤ ਹੋਇਆ ਸੀ। ਉਸ ਮੌਕੇ ਜਗਦੀਸ਼ ਭੋਲਾ ਨੇ ਹਰ ਸਰਕਾਰ ‘ਤੇ ਉਸ ਨਾਲ ਧੱਕਾ ਕਰਨ ਦਾ ਅਰੋਪ ਲਗਾਉਂਦਿਆਂ ਕਿਹਾ ਸੀ ਕਿ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਹ ਫਾਂਸੀ ਲਈ ਵੀ ਤਿਆਰ ਹੈ।

ਇਹ ਵੀ ਪੜ੍ਹੋ –    ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ