Punjab

ਅਕਾਲੀ ਦਲ ਨੂੰ ਪੁਰਾਣੇ ਲੀਡਰ ਆਏ ਯਾਦ, ਅਕਾਲੀ ਸੁਧਾਰ ਲਹਿਰ ਕੱਲ੍ਹ ਇਸ ਵੱਡੇ ਆਗੂ ਦੀ ਮਨਾਏਗੀ ਬਰਸੀ

ਸ਼੍ਰੋਮਣੀ ਅਕਾਲੀ ਦਲ (SAD) ਦੇ ਬਾਗੀ ਧੜੇ ਵੱਲੋਂ ਜਥੇਦਾਰ ਮੋਹਣ ਸਿੰਘ ਤੁੜ (Mohan Singh Tur) ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇਸ ਦੀ ਅਧਿਕਾਰਿਤ ਰੂਪ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ 30 ਜੁਲਾਈ ਨੂੰ 10:30 ਵਜੇ ਜਥੇਦਾਰ ਮੋਹਣ ਸਿੰਘ ਤੁੜ ਜੀ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਤੁੜ ਜ਼ਿਲ੍ਹਾ ਤਰਨ ਤਾਰਨ ਵਿਖੇ ਸਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਬਰਸੀ ਸਮਾਗਮ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਦੱਸ ਦੇਈਏ ਕਿ ਜਥੇਦਾਰ ਮੋਹਣ ਸਿੰਘ ਤੁੜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਅਕਾਲੀ ਸਿਆਸਤ ਵਿੱਚ ਵੱਡਾ ਨਾਮ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਮੋਹਣ ਸਿੰਘ ਤੁੜ ਦੀ ਬਰਸੀ ਸਮਾਗਮ ਦੇ ਨਾਲ-ਨਾਲ ਪੁਰਾਣੇ ਅਕਾਲੀ ਲੀਡਰਾਂ ਦੇ ਦਿਨ ਮਨਾਉਣ ਦਾ ਫੈਸਲਾ ਕੀਤਾ ਸੀ। ਜਿਸ ਦੇ ਤਹਿਤ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਾਲੀ ਸੁਧਾਰ ਲਹਿਰ ਨੂੰ ਸਰਗਰਮ ਕਰਦੇ ਹੋਏ ਆਪਣੇ ਪਹਿਲੇ ਸਮਾਗਮ ਕੀਤਾ ਜਾ ਰਿਹਾ ਹੈ। ਇਸ ਐਲਾਨ ਸਮੇਂ ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਨੇ ਪਾਰਟੀ ਤੇ ਪੁਰਾਣੇ ਆਗੂਆਂ ਨੂੰ ਨਜਰ ਅੰਦਾਜ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਇਸੇ ਕਰਕੇ ਹੀ ਪਾਰਟੀ ਵਿੱਚ ਨਿਘਾਰ ਆਇਆ ਹੈ।

 

 

ਇਹ ਵੀ ਪੜ੍ਹੋ –   ਯੂਪੀ ਪੁਲਿਸ ‘ਤੇ ਸਿੱਖਾਂ ਨੂੰ ਅੱਤਵਾਦੀ ਕਹਿਣ ਦਾ ਦੋਸ਼, ਸਿੱਖ ਭਾਈਚਾਰੇ ‘ਚ ਭਾਰੀ ਰੋਸ