Punjab

ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਨ ਵਾਲੇ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ

‘ਦ ਖ਼ਾਲਸ ਬਿਊਰੋ ( ਤਰਨ ਤਾਰਨ ) :- ਪੰਜਾਬ ਚ ਕਾਲੇ ਦੌਰ ਦੌਰਾਨ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਨ ਵਾਲੇ ਭਿੱਖੀਵਿੰਡ ਦੇ ਕਾਮਰੇਡ ਬਲਵਿੰਦਰ ਸਿੰਘ ਨੂੰ ਅੱਜ ਸਵੇਰੇ ਉਨ੍ਹਾਂ ਦੇ ਘਰ ਕਤਲ ਕਰ ਦਿੱਤਾ ਗਿਆ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਬਲਵਿੰਦਰ ਸਿੰਘ ਨੂੰ ਭਿੱਖੀਵਿੰਡ ਵਿਖੇ ਕੁੱਝ ਅਣ੍ਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਕਾਮਰੇਡ ਬਲਵਿੰਦਰ ਸਿੰਘ ਨੇ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਜਿਸ ਕਰਕੇ ਕਾਮਰੇਡ ਬਲਵਿੰਦਰ ਨੂੰ ਸ਼ੌਰਯਾ ਚੱਕਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਪੁਲਿਸ ਦੀ ਜਾਣਕਾਰੀ ਮੁਤਾਬਿਕ ਕਾਮਰੇਡ ਬਲਵਿੰਦਰ ਸਿੰਘ ਸਵੇਰੇ ਸਾਢੇ ਸੱਤ ਵਜੇ ਘਰ ਚ ਸੀ। ਇਸ ਦੌਰਾਨ ਕੁੱਝ ਅਣਪਛਾਤੇ ਲੋਕ ਘਰ ਵਿੱਚ ਆਏ ਤੇ ਇਨ੍ਹਾਂ ਵਿਅਕਤੀਆਂ ਨੇ ਅਚਾਨਕ ਕਾਮਰੇਡ ਬਲਵਿੰਦਰ ਸਿੰਘ ’ਤੇ ਪਿਸਤੌਲਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਅਜੇ ਇਹ ਨਹੀਂ ਦੱਸ ਪਾ ਰਹੀ ਕਿ ਹਮਲਾ ਕੋਈ ਅੱਤਵਾਦੀ ਸੀ ਜਾਂ ਇਸ ਚ ਕਿਸੇ ਹੋਰ ਦਾ ਹੱਥ ਹੈ। ਉਨ੍ਹਾਂ ਦੀ ਸੁਰੱਖਿਆ ਕੁੱਝ ਸਮਾਂ ਪਹਿਲਾਂ ਵਾਪਸ ਲੈ ਲਈ ਗਈ ਸੀ, ਜਿਸ ਦਾ ਵਿਰੋਧ ਕਾਮਰੇਡ ਬਲਵਿੰਦਰ ਸਿੰਘ ਨੇ ਕੀਤਾ ਸੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਪੁਲਿਸ ਅੱਧਾ ਘੰਟਾ ਦੇਰ ਨਾਲ ਪਹੁੰਚੀਹਾਲਾਂਕਿ ਘਟਨਾ ਵਾਲੀ ਥਾਂ ਨੇੜੇ ਥਾਣਾ ਭਿੱਖੀਵਿੰਡ ਹੈ। ਬਾਅਦ ਵਿੱਚ ਡੀਐਸਪੀ ਰਾਜਬੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਮਰੇਡ ਬਲਵਿੰਦਰ ਸਿੰਘ ਤੇ ਤਕਰੀਬਨ 20 ਵਾਰ ਹਮਲਾ ਕੀਤਾ ਜਾ ਚੁੱਕਿਆ ਹੈ ਤੇ ਹਰ ਵਾਰ ਬਲਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਲੋਹੇ ਚਣੇ ਚਬਵਾਏ। ਉਨ੍ਹਾਂ ਨੇ ਹੈਂਡ ਗ੍ਰੇਨੇਡ ਤੇ ਰਾਕੇਟ ਲਾਂਚਰਾਂ ਨਾਲ ਹਮਲਾ ਕਰਨ ਵਾਲੇ ਕਈ ਮਸ਼ਹੂਰ ਅੱਤਵਾਦੀਆਂ ਨੂੰ ਮਾਰਿਆ ਸੀ। 1993 ਵਿੱਚ ਬਲਵਿੰਦਰ ਸਿੰਘ ਭਿੱਖੀਵਿੰਡਉਸ ਦੇ ਭਰਾ ਅਤੇ ਦੋਵਾਂ ਦੀਆਂ ਪਤਨੀਆਂ ਨੂੰ ਰਾਸ਼ਟਰਪਤੀ ਨੇ ਸ਼ੌਰਯਾ ਚੱਕਰ ਨਾਲ ਸਨਮਾਨਿਤ ਕੀਤਾ ਸੀ।