Punjab

ਡਾਇਰਿਆ ਨੇ ਕਪੂਰਥਲਾ ‘ਚ ਮਚਾਇਆ ਕਹਿਰ, ਪ੍ਰਸਾਸ਼ਨ ‘ਚ ਮਚਿਆ ਹਾਹਾਕਾਰ

ਕਪੂਰਥਲੇ(Kapurthala) ਵਿੱਚ ਡਾਇਰਿਆ (Diarrhea) ਫੈਲਣ ਕਾਰਨ ਕਈ ਮਰੀਜ ਹਸਪਤਾਲ ਵਿੱਚ ਦਾਖਲ ਹੋਏ ਹਨ। ਕਪੂਰਥਲਾ ਵਿੱਚ ਨਗਰ ਨਿਗਮ (Kapurthala Nagar Nigam) ਵੱਲੋਂ ਹੜਤਾਲ ਕੀਤੀ ਹੋਈ ਹੈ, ਜਿਸ ਦੇ ਚਲਦੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਪਿਛਲੇ ਤਿੰਨ ਦਿਨਾਂ ਵਿੱਚ ਇਸ ਦੇ 53 ਮਰੀਜ ਸਾਹਮਣੇ ਆਏ ਹਨ। ਜਾਣਕਾਰੀ ਦੇ ਮੁਤਾਬਕ ਇਸ ਬਿਮਾਰੀ ਦੇ ਕਾਰਨ 4 ਸਾਲਾ ਬੱਚੇ ਅਤੇ ਇਕ ਮਹਿਲਾ ਦੀ ਮੌਤ ਵੀ ਹੋਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਲ 53 ਮਰੀਜ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 5 ਗੰਭੀਰ ਹਨ ਅਤੇ ਉਹ ਇਲਾਜ ਅਧੀਨ ਹਨ, ਜੋ ਮਰੀਜ ਠੀਕ ਹੋ ਚੁੱਕੇ ਹਨ, ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਸਿਵਲ ਸਰਜਨ ਨੇ ਕਿਹਾ ਕਿ ਇਸ ਸਬੰਧੀ ਪ੍ਰਭਾਵਿਤ ਇਲਾਕਿਆਂ ਦੇ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਔਰਤ ਅਤੇ 4 ਸਾਲਾ ਬੱਚੇ ਦੀ ਮੌਤ ਹੋਈ ਹੈ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –   ਗੁਰਮੀਤ ਮੀਤ ਹੇਅਰ ਨੇ ਨੀਤੀਨ ਗਡਕਰੀ ਨਾਲ ਕੀਤੀ ਮੁਲਾਕਾਤ, ਇਸ ਇਲਾਕੇ ਵਿੱਚ ਫਲਾਈਓਵਰ ਦੀ ਕੀਤੀ ਮੰਗ