India Lifestyle

ਟੈਕਸ ਕਟੌਤੀ ਮਗਰੋਂ ਸੋਨਾ ₹4000 ਸਸਤਾ! ₹69194 ਪ੍ਰਤੀ 10 ਗ੍ਰਾਮ ਹੋਇਆ ਰੇਟ, ਚਾਂਦੀ ਵੀ ₹3600 ਹੋਈ ਸਸਤੀ

GOLD

ਬਿਉਰੋ ਰਿਪੋਰਟ: ਬਜਟ ਵਿੱਚ ਸੋਨੇ ਅਤੇ ਚਾਂਦੀ ਦੀ ਕਸਟਮ ਡਿਊਟੀ (ਇੰਪੋਰਟ ਟੈਕਸ) ਵਿੱਚ ਕਟੌਤੀ ਤੋਂ ਬਾਅਦ 2 ਦਿਨਾਂ ਵਿੱਚ ਸੋਨਾ 4000 ਰੁਪਏ ਅਤੇ ਚਾਂਦੀ 3600 ਰੁਪਏ ਸਸਤਾ ਹੋ ਗਿਆ ਹੈ। ਸਰਕਾਰ ਨੇ ਬਜਟ ਵਿੱਚ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਕਾਰਨ ਕੀਮਤਾਂ ਵਿੱਚ ਇਹ ਗਿਰਾਵਟ ਆਈ ਹੈ।

ਬਜਟ ਦੇ ਅਗਲੇ ਦਿਨ ਯਾਨੀ ਅੱਜ 24 ਜੁਲਾਈ ਨੂੰ ਸੋਨਾ 408 ਰੁਪਏ ਡਿੱਗ ਕੇ 69,194 ਰੁਪਏ ’ਤੇ ਆ ਗਿਆ ਹੈ। 23 ਜੁਲਾਈ ਨੂੰ ਇਸ ‘ਚ 3600 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਅੱਜ ਚਾਂਦੀ 22 ਰੁਪਏ ਡਿੱਗ ਕੇ 84,897 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ। ਕੱਲ੍ਹ ਚਾਂਦੀ ਵਿੱਚ 3600 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਸੋਨੇ ਦੀ ਮੰਗ ਵਧੇਗੀ, ਕੀਮਤਾਂ ਜ਼ਿਆਦਾ ਨਹੀਂ ਡਿੱਗਣਗੀਆਂ

ਵਸਤੂ ਮਾਹਿਰ ਅਜੇ ਕੇਡੀਆ ਮੁਤਾਬਕ ਇਸ ਵਾਰ ਬਜਟ ’ਚ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਇਸ ਕਾਰਨ ਇਸ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਪਰ ਕਸਟਮ ਡਿਊਟੀ ’ਚ ਕਟੌਤੀ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਸੋਨੇ ਦੀ ਮੰਗ ਤੇਜ਼ੀ ਨਾਲ ਵਧੇਗੀ।

ਹਾਲਾਂਕਿ ਸੋਨਾ-ਚਾਂਦੀ ਦੇ ਭਾਅ ਹੁਣ ਡਿੱਗ ਗਏ ਹਨ, ਪਰ ਇਸ ਨੂੰ ਡਿਊਟੀ ਵਿਵਸਥਾ ਹੀ ਕਿਹਾ ਜਾ ਸਕਦਾ ਹੈ। ਜੇ ਕੁਝ ਦਿਨ ਸੋਨਾ ਡਿੱਗਦਾ ਹੈ, ਤਾਂ ਇਹ ਉਸ ਨੂੰ ਮੁੜ ਕਵਰ ਕਰ ਲਵੇਗਾ। ਅਮਰੀਕਾ ਵਿੱਚ ਚੋਣਾਂ ਅਤੇ ਗਲੋਬਲ ਤਣਾਅ ਦੇ ਮੱਦੇਨਜ਼ਰ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਜ਼ਿਆਦਾ ਗਿਰਾਵਟ ਨਹੀਂ ਆਵੇਗੀ। ਇਸ ਲਈ ਇਹ ਖ਼ਰੀਦਦਾਰੀ ਦਾ ਵਧੀਆ ਮੌਕਾ ਹੈ।

ਇਸ ਸਾਲ ਸੋਨੇ ਦੀਆਂ ਕੀਮਤਾਂ ’ਚ ਹੁਣ ਤੱਕ 5,500 ਰੁਪਏ ਤੋਂ ਜ਼ਿਆਦਾ ਦਾ ਵਾਧਾ

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 5,842 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਸਾਲ ਦੀ ਸ਼ੁਰੂਆਤ ’ਚ ਇਹ 63,352 ਰੁਪਏ ’ਤੇ ਸੀ। ਜੋ ਹੁਣ 69,194 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ। ਸਾਲ ਦੀ ਸ਼ੁਰੂਆਤ ’ਚ ਚਾਂਦੀ 73,395 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸੀ। ਜੋ ਹੁਣ 84,897 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਯਾਨੀ ਇਸ ਸਾਲ ਚਾਂਦੀ 11,502 ਰੁਪਏ ਵਧੀ ਹੈ।

ਇਹ ਵੀ ਪੜ੍ਹੋ – ਸ਼ੰਭੂ ਬਾਰਡਰ ਖੋਲ੍ਹਣ ’ਤੇ ਸੁਪਰੀਮ ਕੋਰਟ ਦੇ ਫੈਸਲੇ ਕਿਸਾਨਾਂ ਦਾ ਬਿਆਨ! ਮਸਲੇ ਦੇ ਹੱਲ ਲਈ ਕਮੇਟੀ ਬਣਾਉਣ ’ਤੇ ਜਤਾਈ ਅਸਹਿਮਤੀ