ਬਿਉਰੋ ਰਿਪੋਰਟ – ਕੈਨੇਡਾ ਦਾ ਸੁਪਣਾ ਵੇਖਣ ਵਾਲਿਆਂ ਲਈ ਉੱਥੋ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਕ ਵੱਡਾ ਸੁਨੇਹਾ ਦਿੱਤਾ ਹੈ,ਜੋ ਹੋਸ਼ ਉਡਾਉਣ ਵਾਲਾ ਹੈ । ਮਿਲਰ ਨੇ ਕਿਹਾ ਅਸੀਂ ਇਸ ‘ਤੇ ਵਿਚਾਰ ਕਰ ਰਹੇ ਹਾਂ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਕਿੰਨੇ ਸਮੇਂ ਦੇ ਲਈ ਵੀਜ਼ਾ ਦਿੱਤਾ ਜਾ ਸਕਦਾ ਹੈ । ਨੈਸ਼ਨਲ ਪੋਸਟ ਨੂੰ ਦਿੱਤੇ ਇੰਟਰਵਿਊ ਵਿੱਚ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਕਿਹਾ ਅਸੀਂ ਯੂਨੀਵਰਸਿਟੀ ਵਿੱਚ ਪੜਾਈ ਦੇ ਲਈ ਵੀਜ਼ਾ ਦਿੰਦੇ ਹਾਂ ਪਰ ਇਸ ਚੀਜ਼ ਦੀ ਗਰੰਟੀ ਨਹੀਂ ਦੇ ਸਕਦੇ ਹਾਂ ਕਿ ਤੁਸੀਂ ਇਸ ਦੇਸ਼ ਵਿੱਚ ਭਵਿੱਖ ਵਿੱਚ ਨਾਗਰਿਕ ਬਣ ਸਕੋ । ਜਿਹੜੇ ਵਿਦਿਆਰਥੀ ਇੱਥੇ ਸਿੱਖਿਆ ਲੈਣ ਲਈ ਆਉਂਦੇ ਹਨ ਉਹ ਆਪਣੇ ਦੇਸ਼ ਜਾਕੇ ਹਾਸਲ ਕੀਤੀ ਹੋਈ ਸਿਖਲਾਈ ਦੀ ਵਰਤੋਂ ਕਰਨ ।
ਪ੍ਰਧਾਨ ਮੰਤਰੀ ਜਸਟਿਸ ਟਰੂਡੋ ‘ਤੇ ਦੇਸ਼ ਵਿੱਚ ਮਹਿੰਗਾਈ,ਬੇਰੁਜ਼ਗਾਰੀ ਅਤੇ ਘਰਾਂ ਦੀ ਕਮੀ ਦਾ ਬਹੁਤ ਜ਼ਿਆਦਾ ਦਬਾਅ ਹੈ । ਇਸੇ ਲਈ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ 4 ਲੱਖ 37 ਹਜ਼ਾਰ ਤੋਂ ਘਟਾ ਕੇ ਇਸ ਸਾਾਲ 3 ਲੱਖ ਕਰ ਦਿੱਤੀ ਗਈ ਹੈ । ਅਧਿਕਾਰੀ ਇਸ ਦੀ ਪੜਤਾਲ ਕਰ ਰਹੇ ਹਨ ਕਿ ਪੜਾਈ ਪੂਰੀ ਹੋਣ ਤੋਂ ਬਾਅਦ ਕਿਹੜੇ ਕੌਮਾਂਤਰੀ ਵਿਦਿਆਰਥੀ ਦੇਸ਼ ਵਿੱਚ ਰਹਿਣ ।
ਇਮੀਗਰੇਸ਼ਨ ਮੰਤਰੀ ਮਿਲਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਨੌਕਰੀਆਂ ਉਨ੍ਹਾਂ ਵੱਲੋਂ ਕੀਤੀ ਗਈ ਪੜ੍ਹਾਈ ਦੇ ਮੁਤਾਬਿਕ ਹੋਣੀ ਚਾਹੀਦੀ ਹੈ । ਸੂਬਿਆਂ ਵਿੱਚ ਮਜ਼ਦੂਰਾਂ ਦੀ ਲੋੜ ਹੈ ਸੀਂ ਪੋਸਟ-ਗ੍ਰੈਜੂਏਟ ਵਰਕ ਪਰਮਿਟ ਨੂੰ ਮਜ਼ਦੂਰਾਂ ਦੀ ਵੱਧ ਰਹੀ ਕਮੀ ਨਾਲ ਕਿਵੇਂ ਮਿਲਾ ਸਕਦੇ ਹਾਂ । ਕੈਨੇਡਾ ਵਿੱਚ PGWP ਯਾਨੀ ਓਪਨ ਵਰਕ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਤੇਜੀ ਨਾਲ ਵਧੀ ਹੈ । 2022 ਵਿੱਚ 1,3200 ਨਵੇਂ PGWP ਆਏ । ਪਿਛਲੇ 4 ਸਾਲਾਂ ਵਿੱਚ ਇਸ ਦੀ ਗਿਣਤੀ ਵੱਧ ਕੇ 78 ਫੀਸਦੀ ਹੋ ਗਈ ਹੈ ।
ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਵਿਚ ਤਬਦੀਲੀਆਂ ਲਈ ਸਰਕਾਰਾਂ ਅਤੇ ਕਾਰੋਬਾਰੀਆਂ ਵਿਚਾਲੇ ਵੀ ਗੱਲਬਾਤ ਦੀ ਜ਼ਰੂਰਤ ਹੈ । ਕਿਉਂਕਿ ਕਈ ਕੰਪਨੀਆਂ ਅਸਥਾਈ ਵਿਦੇਸ਼ੀ ਮੁਲਾਜ਼ਮਾਂ ਨੂੰ ਲਿਆਉਣ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦੀਆਂ ਹਨ । ਉਨ੍ਹਾਂ ਕਿਹਾ ਇਸ ਦੀ ਦੁਰਵਤੋਂ ਵੀ ਕਾਫੀ ਹੋ ਰਹੀ ਹੈ । ਅਸਥਾਈ ਵਸਨੀਕਾਂ ਦੇ ਅਨੁਪਾਤ ਨੂੰ ਲਗਭਗ 7٪ ਤੋਂ ਘਟਾ ਕੇ 5٪ ਆਬਾਦੀ ਕਰਨ ਤੇ ਵੀ ਵਿਚਾਰ ਚੱਲ ਰਿਹਾ ਹੈ । ਪ੍ਰਿੰਸ ਐਡਵਰਡ ਆਈਲੈਂਡ ਸੂਬੇ ਵਿੱਚ ਕੁਝ ਵਿਦੇਸ਼ੀ ਵਿਦਿਆਰਥੀਆਂ ਨੇ ਸਰਕਾਰ ਦੀ ਨਵੀ ਨੀਤੀਆਂ ਦੇ ਖਿਲਾਫ ਪ੍ਰਦਰਸਨ ਵੀ ਕੀਤਾ ਅਤੇ ਭੁੱਖ ਹੜਤਾਲ ਵੀ ਕੀਤੀ ਸੀ ।