ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਫ਼ਦ ਨੇ ਅੱਜ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ’ਤੇ ਹੋ ਰਹੇ ਅੱਤਿਆਚਾਰਾਂ ਸਮੇਤ ਕਈ ਮੁੱਦੇ ਉਠਾਏ। ਉਨ੍ਹਾਂ ਸੰਗਰੂਰ ਦੇ ਇੱਕ ਕੇਸ ਦਾ ਜ਼ਿਕਰ ਕੀਤਾ, ਜਿਸ ਵਿੱਚ ਇੱਕ ਗਰੀਬ ਆਦਮੀ ਖੇਤਾਂ ਵਿੱਚ ਮਾਰਿਆ ਗਿਆ, ਪਰ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ।
ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਪਰੇਸ਼ਾਨ ਹਨ। ਅਜਿਹੇ ‘ਚ ਲੋਕਾਂ ਨੂੰ ਇਨਸਾਫ ਮਿਲਣਾ ਮੁਸ਼ਕਿਲ ਹੋ ਰਿਹਾ ਹੈ।ਇਸ ਮੌਕੇ ਬਸਪਾ ਆਗੂ ਨੇ ਕਿਹਾ ਕਿ ਪੰਜਾਬ ਪੁਲਿਸ ਅਧੀਨ ਜੇਲ੍ਹਾਂ ਵੀ ਤੰਗ-ਪ੍ਰੇਸ਼ਾਨੀਆਂ ਦੀ ਭੇਂਟ ਚੜ੍ਹ ਗਈਆਂ ਹਨ। ਅਜਿਹੇ ਔਖੇ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 30 ਮਹੀਨਿਆਂ ਵਿੱਚ ਪੰਜਾਬ ਨੂੰ ਕੋਈ ਸਥਾਈ ਡੀਜੀਪੀ ਮੁਹੱਈਆ ਨਹੀਂ ਕਰਵਾ ਸਕੀ ਜੋ ਸਖ਼ਤ ਫੈਸਲੇ ਲੈ ਸਕੇ।
ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਪੁਲਿਸ ਨੇ ਬਸਪਾ ਦੇ 163 ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕੀਤਾ ਹਨ। ਜਦੋਂ ਬਸਪਾ ਦੇ ਵਫ਼ਦ ਨੇ ਇੱਕ ਸਾਲ ਪਹਿਲਾਂ ਡੀਜੀਪੀ ਪੰਜਾਬ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਝੂਠੇ ਪਰਚੇ ਵਾਪਸ ਲੈਣ ਦੀ ਹਾਮੀ ਭਰੀ ਸੀ, ਅੱਜ ਵੀ ਹੇਠਲੇ ਅਧਿਕਾਰੀ ਇਹ ਝੂਠੇ ਕੇਸ ਵਾਪਸ ਨਹੀਂ ਲੈ ਰਹੇ।
ਇਹ ਵੀ ਪੜ੍ਹੋ – 4 ਅਗਸਤ ਨੂੰ ਅਮਿਤ ਸ਼ਾਹ ਆਉਣਗੇ ਚੰਡੀਗੜ੍ਹ! ਤਿੰਨ ਕਾਨੂੰਨਾਂ ਲਈ ਬਣੇ ਸੈਂਟਰ ਦਾ ਕਰਨਗੇ ਉਦਘਾਟਨ