India International

ਓਮਾਨ ਨੇੜੇ ਸਮੁੰਦਰ ਵਿੱਚ ਤੇਲ ਟੈਂਕਰ ਪਲਟਿਆ, 13 ਭਾਰਤੀ ਲਾਪਤਾ

ਓਮਾਨ ਨੇੜੇ ਸਮੁੰਦਰ ਵਿੱਚ ਇੱਕ ਤੇਲ ਟੈਂਕਰ ਪਲਟ ਗਿਆ। ਜਹਾਜ਼ ਵਿੱਚ 13 ਭਾਰਤੀ ਅਤੇ 3 ਸ਼੍ਰੀਲੰਕਾਈ ਸਮੇਤ ਕੁੱਲ 16 ਕਰੂ ਮੈਂਬਰ ਸਵਾਰ ਸਨ। ਇਹ ਸਾਰੇ ਲਾਪਤਾ ਹਨ। ਇਹ ਘਟਨਾ ਸੋਮਵਾਰ (15 ਜੁਲਾਈ) ਨੂੰ ਵਾਪਰੀ। ਹੁਣ ਪਤਾ ਲੱਗਾ ਹੈ ਕਿ ਜਹਾਜ਼ ਵਿਚ 13 ਭਾਰਤੀ ਸਵਾਰ ਸਨ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੈਰੀਟਾਈਮ ਸੇਫਟੀ ਸੈਂਟਰ ਮੁਤਾਬਕ ਪ੍ਰੇਸਟੀਜ ਫਾਲਕਨ ਨਾਂ ਦਾ ਤੇਲ ਟੈਂਕਰ ਦੁਬਈ ਦੇ ਹਮਰੀਆ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਇਸ ਉੱਤੇ ਕੋਮੋਰੋਸ ਦਾ ਝੰਡਾ ਲਗਾਇਆ ਗਿਆ ਸੀ। ਇਹ ਯਮਨ ਦੇ ਅਦਨ ਬੰਦਰਗਾਹ ਜਾ ਰਿਹਾ ਸੀ।

ਤੇਲ ਟੈਂਕਰ ਰਾਸ ਮਦਰਕਾ ਤੋਂ 46 ਕਿਲੋਮੀਟਰ ਦੱਖਣ-ਪੂਰਬ ਵਿਚ ਬੰਦਰਗਾਹ ਸ਼ਹਿਰ ਦੁਕਮ ਨੇੜੇ ਪਲਟ ਗਿਆ। ਚਾਲਕ ਦਲ ਦੇ ਮੈਂਬਰਾਂ ਦੀ ਭਾਲ ਲਈ ਦੋ ਦਿਨਾਂ ਤੋਂ ਖੋਜ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।