India Punjab Sports

ਹਰਭਜਨ,ਯੁਵਰਾਜ,ਸੁਰੇਸ਼ ਰੈਣਾ ਖਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ! ਮਜ਼ਾਕ ਮਹਿੰਗਾ ਪੈਣ ਤੋਂ ਬਾਅਦ ਭੱਜੀ ਨੇ ਮੰਗੀ ਮੁਆਫ਼ੀ!

ਬਿਉਰੋ ਰਿਪੋਰਟ – ਸਰੀਰਕ ਤੌਰ ‘ਤੇ ਅਸਮਰਥ ਲੋਕਾਂ ਦੀ ਨਕਲ ਲਗਾਉਣ ਦੇ ਮਾਮਲੇ ਵਿੱਚ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਣਾ ਅਤੇ ਗੁਰਕੀਰਤ ਮਾਨ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਕੀਤੀ ਗਈ ਹੈ। ਇਹ ਸ਼ਿਕਾਇਤ ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਐਮਪਾਇਮੈਂਟ ਫਾਰ ਡਿਸਏਬਲ ਦੇ ਡਾਇਰੈਕਟਰ ਅਰਮਾਨ ਅਲੀ ਨੇ ਕੀਤੀ ਹੈ। ਕ੍ਰਿਕਟਰ ਹਰਭਜਨ ਸਿੰਘ ਵੱਲੋਂ ਇੰਸਟਰਾਗਰਾਮ ‘ਤੇ ਪਾਈ ਗਈ ਇਸ ਵੀਡੀਓ ‘ਤੇ ਪੈਰਾ ਓਲੰਪਿਕ ਖਿਡਾਰੀਆਂ ਨੇ ਵੀ ਨਿਖੇਧੀ ਕੀਤੀ ਹੈ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਭਜਨ ਸਿੰਘ ਨੇ ਮੁਆਫ਼ੀ ਮੰਗ ਲਈ ਅਤੇ ਵੀਡੀਓ ਦੇ ਪਿੱਛੇ ਸਫਾਈ ਵੀ ਦਿੱਤੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਦੀ ਇਜਾਜ਼ਤ ਦੇਣ ‘ਤੇ META ਖਿਲਾਫ ਵੀ ਕੇਸ ਕੀਤਾ ਹੈ ਅਤੇ ਇਸ ਨੂੰ ਇਨਫੋਰਮੇਸ਼ਨ ਤਕਨੀਕ ਐਕਟ 2000 ਦੀ ਉਲੰਘਨਾ ਦੱਸਿਆ ਗਿਆ ਹੈ।

ਦਰਅਸਲ ਕ੍ਰਿਕਟ ਤੋਂ ਰਿਟਾਇਡ ਹੋ ਚੁੱਕੇ ਖਿਡਾਰੀਆਂ ਦੇ ਵਿਚਾਲੇ ਵਰਲਡ ‘ਚੈਂਪੀਅਨਸ਼ਿੱਪ ਆਫ ਲੈਜੇਂਡ’ ਟੂਰਨਾਮੈਂਟ ਕਰਵਾਈ ਗਈ ਸੀ। ਜਿਸ ਦੇ ਫਾਈਨਲ ਮੈਚ ਵਿੱਚ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨਸ਼ਿੱਪ ਜਿੱਤੀ ਸੀ। ਇਸ ਜਿੱਤ ਤੋਂ ਬਾਅਦ ਹਰਭਜਨ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੇ ਨਾਲ ਕਪਤਾਨ ਯੁਵਰਾਜ ਸਿੰਘ, ਸੁਰੇਸ਼ ਰੈਣਾ ਅਤੇ ਗੁਰਕੀਰਤ ਮਾਨ ਆਪਣੀ ਲੱਤ ਅਤੇ ਕਮਰ ਫੜ ਕੇ ਚੱਲ ਰਹੇ ਹਨ। ਇਹ ਵੀਡੀਓ ਹਰਭਜਨ ਸਿੰਘ ਨੇ 14 ਜੁਲਾਈ ਨੂੰ ਆਪਣੇ ਇੰਸਟਰਾਗਰਾਮ ‘ਤੇ ਸ਼ੇਅਰ ਕੀਤਾ ਸੀ, ਜਿਸ ਦੇ ਪਿੱਛੇ ਅਦਾਕਾਰ ਵਿੱਕੀ ਕੋਸ਼ਲ ਦੀ ਨਵੀਂ ਫਿਲਮ ‘ਬੈਡ ਨਿਊਜ਼’ ਦਾ ਤੋਬਾ-ਤੋਬਾ ਗਾਣਾ ਲੱਗਿਆ ਸੀ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਰੀਰਕ ਤੌਰ ‘ਤੇ ਅਸਮਰਥ ਲੋਕਾਂ ਨੇ ਸਖਤ ਇਤਰਾਜ਼ ਕੀਤਾ ਸੀ। ਇਸ ਤੋਂ ਬਾਅਦ ਹਰਭਜਨ ਸਿੰਘ ਨੇ ਐਕਸ ‘ਤੇ ਇੱਕ ਪੋਸਟ ਸ਼ੇਅਰ ਕਰਦੇ ਸਫਾਈ ਦਿੰਦੇ ਹੋਏ ਲਿਖਿਆ ‘ਮੈਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਜਿਸ ਵੀਡੀਓ ‘ਤੇ ਵਿਵਾਦ ਹੋਇਆ ਹੈ, ਉਹ ਇੰਗਲੈਂਡ ਵਿੱਚ ਖੇਡੀ ਗਈ ਚੈਂਪੀਅਨਸ਼ਿੱਪ ਦੀ ਹੈ। ਅਸੀਂ ਹਰ ਇੱਕ ਦੀ ਇੱਜਤ ਕਰਦੇ ਹਾਂ। ਇਹ ਵੀਡੀਓ ਸਿਰਫ਼ 15 ਦਿਨ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਹੋਈ ਥਕਾਨ ਨੂੰ ਜ਼ਾਹਿਰ ਕਰਦਾ ਹੈ। ਅਸੀਂ ਇਸ ਵੀਡੀਓ ਦੇ ਜ਼ਰੀਏ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਜੇਕਰ ਫਿਰ ਵੀ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਉਸ ਨੂੰ ਇੱਥੇ ਹੀ ਰੋਕ ਲਿਆ ਜਾਵੇਗਾ’।

 

https://x.com/harbhajan_singh/status/1812835301955432610

ਇਹ ਵੀ ਪੜ੍ਹੋ –   ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਨੂੰ ਦਿੱਤੇ ਆਦੇਸ਼ ‘ਤੇ ਵਿਰਸਾ ਵਲਟੋਹਾ ਨੇ ਦਿੱਤਾ ਇਹ ਬਿਆਨ