Punjab

ਅਕਾਲੀ ਦਲ ਦੇ ਬਾਗੀ ਧੜੇ ਦਾ ਵੱਡਾ ਫੈਸਲਾ, ਗੁਰਪ੍ਰਤਾਪ ਵਡਾਲਾ ਨੂੰ ਦਿੱਤੀ ਇਹ ਜਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਸੁਧਾਰ ਲਹਿਰ ਚਲਾਈ ਜਾਵੇਗੀ। ਉਸ ਦਾ ਕਨਵਿਨਰ ਗੁਰਪਰਤਾਪ ਸਿੰਘ ਵਡਾਲਾ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਇਸ ਸਬੰਧੀ ਇਕ ਪਰਜਿਡਿਅਮ ਵੀ ਬਣਾਈ ਗਈ ਹੈ। ਇਸ ਦਾ ਐਲਾਨ ਕੁਝ ਦਿਨਾਂ ਦੇ ਅੰਦਰ ਕਰ ਦਿੱਤਾ ਜਾਵੇਗਾ।

ਹਲਕਾ ਨਕੋਦਰ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਸੀਨੀਅਰ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਨਿਘਾਰ ਵਿੱਚੋਂ ਕੱਢਣ ਲਈ ਅਕਾਲੀ ਦਲ ਸੁਧਾਰ ਲਹਿਰ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਚਲਾ ਕੇ ਬੁੱਧੀਜਿਵੀਆਂ ਦੀ ਰਾਏ ਲਈ ਜਾਵੇਗੀ ਅਤੇ ਅਕਾਲੀ ਦਲ ਨੂੰ ਫਿਰ ਤੋਂ ਦੁਬਾਰਾ ਖੜ੍ਹਾ ਕੀਤਾ ਜਾਵੇਗਾ। ਵਡਾਲਾ ਨੇ ਕਿਹਾ ਕਿ ਪਰਜਿਡਿਅਮ ਬਣਾਈ ਜਾਵੇਗੀ ਅਤੇ ਇਕ ਹੋਰ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਸੀਨੀਅਰ ਲੀਡਰ ਸ਼ਾਮਲ ਹੋਣਗੇ। ਇਸ ਸਿਸਟਮ ਪੰਜ ਪ੍ਰਧਾਨੀ ਦਾ ਹੋਵੇਗਾ ਅਤੇ ਇਸ ਵਿੱਚ ਕਿਸੇ ਵੀ ਇਕ ਵਿਅਕਤੀ ਕੋਲ ਤਾਕਤ ਨਹੀਂ ਹੋਵੇਗੀ।

ਵਡਾਲਾ ਨੇ ਦੱਸਿਆ ਕਿ ਸਿੱਖ ਪੰਥ ਦੇ ਕਈ ਵੱਡੇ ਲੀਡਰ ਹੋਏ ਹਨ। ਉਨ੍ਹਾਂ ਦੀਆਂ ਸ਼ਤਾਬਦੀਆਂ ਅਤੇ ਬਰਸੀਆਂ ਮਨਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਗੁਰਚਰਨ ਸਿੰਘ ਦਾ 100 ਸਾਲਾਂ ਜਨਮ ਦਿਵਸ 24 ਸਤੰਬਰ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟੌਹੜਾ ਸਾਹਿਬ ਦੀ ਸ਼ਤਾਬਦੀ ਮਨਾਉਣ ਦੇ ਨਾਲ-ਨਾਲ ਅਲੱਗ-ਅਲੱਗ ਥਾਵਾਂ ‘ਤੇ ਸੈਮੀਨਾਰ ਵੀ ਕਰਵਾਏ ਜਾਣਗੇ। ਵਡਾਲਾ ਨੇ ਕਿਹਾ ਕਿ ਜਥੇਦਾਰ ਮੋਹਨ ਸਿੰਘ ਦਾ ਬਰਸੀ ਸਮਾਗਮ 30 ਜੁਲਾਈ ਨੂੰ ਮਨਾਇਆ ਜਾਵੇਗਾ।

ਵਡਾਲਾ ਨੇ ਹਰਚੰਦ ਸਿੰਘ ਲੌਂਗੋਵਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸ਼ਹੀਦੀ ਦਿਵਸ 20 ਅਗਸਤ ਨੂੰ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਐਸਜੀਪੀਸੀ ਦੀਆਂ ਵੋਟਾਂ ਬਹੁਤ ਘੱਟ ਗਿਣਤੀ ਵਿੱਚ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀਆਂ ਵੋਟਾਂ ਵਿੱਟ ਦੇਰੀ ਨਹੀਂ ਹੋਣਾ ਚਾਹੀਦੀ। ਸਰਕਾਰ ਬਾਕੀ ਸਾਰਿਆਂ ਚੋਣਾਂ ਕਰਵਾਉਂਦੀ ਹੈ ਪਰ ਇਸ ਵਿੱਚ ਦੇਰੀ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਚੱਲਣ ਵਾਲੇ ਲੋਕਾਂ ਨੂੰ ਪਾਰਟੀ ਵਿੱਚੋਂ ਕੱਢਣ ਤੇ ਸੁਖਬੀਰ ਬਾਦਲ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਚਲਦੀ ਜੰਗ ਵਿੱਚ ਜਰਨੈਲ ਨਹੀਂ ਬਦਲੀਦੇ। ਉਨ੍ਹਾਂ ਸਭ ਨੂੰ ਵਾਪਸ ਲਿਆਂਦਾ ਜਾਵੇਗਾ।

ਵਡਾਲਾ ਨੇ ਕਿਹਾ ਕਿ ਜੇਕਰ ਪਾਰਟੀ ਦੋ ਸਾਲ ਪਹਿਲਾਂ ਝੂਦਾਂ ਕਮੇਟੀ ਦੀ ਰਿਪੋਰਟ ਲਾਗੂ ਕਰ ਦਿੰਦੀ ਤਾਂ ਅੱਜ ਅਕਾਲੀ ਦਲ ਦੇ ਹਾਲਾਤ ਹੋਰ ਹੋਣੇ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹਰ ਮੀਟਿੰਗ ਵਿੱਚ ਕਿਹਾ ਗਿਆ ਸੀ ਕਿ ਲੋਕਾਂ ਨੂੰ ਆਵਾਜ਼ ਨੂੰ ਸੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜਦੋਂ ਸਮਾਂ ਆਵੇਗਾ ਪ੍ਰਧਾਨ ਦੇ ਅਹੁਦੇ ਲਈ ਕੋਈ ਸਖਸੀਅਤ ਬਾਰੇ ਦੱਸ ਦਿੱਤਾ ਜਾਵੇਗਾ। ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਕੋਲ ਮੰਗੇ ਸਪੱਸ਼ਟੀਕਰਨ ‘ਤੇ ਵਡਾਲਾ ਨੇ ਕਿਹਾ ਕਿ ਸਭ ਨੂੰ ਆਸ ਹੈ ਕਿ ਸਿੰਘ ਸਾਹਿਬ ਸਹੀ ਅਤੇ ਸਭ ਨੂੰ ਪ੍ਰਵਾਨ ਹੋਣ ਵਾਲਾ ਫੈਸਲਾ ਲੈਣਗੇ। ਸਿੰਘ ਸਾਹਿਬ ਨੇ ਵੱਡੀ ਪਹਿਲਕਦਮੀ ਕੀਤੀ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਨਿੱਝਰ ਕੋਈ ਅੱਤਵਾਦੀ ਨਹੀਂ ਸੀ, ਨਿੱਝਰ ਦੇ ਕਤਲ ਪਿਛਲੀ ਸਾਜਿਸ਼ ਸਭ ਨੂੰ ਪਤਾ ਹੈ। ਉਹ ਸਰੀ ਵਿੱਚ ਗੁਰੂ ਘਰ ਦਾ ਨਿਸਕਾਮ ਸੇਵਾਦਾਰ ਸੀ। ਵਡਾਲਾ ਨੇ ਕਿਹਾ ਕਿ ਆਲ ਇਡੀਆ ਸਿੱਖ ਫੈਡਰੇਸ਼ਨ ਨੂੰ ਦੁਬਾਰਾ ਕਾਇਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸਿੱਖ ਸਿਆਸਤ ਮੁੱਦਿਆ ਵਿੱਚ ਜੀਰੋ ਰੋਲ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਨਾ ਦਿੱਤੀ ਹੁੰਦੀ ਤਾਂ ਪੰਜਾਬ ਦੇ ਕਈ ਮੁੱਦੇ ਹੱਲ ਹੋ ਸਕਦੇ ਸੀ।

ਇਹ ਵੀ ਪੜ੍ਹੋ –   ਪੰਜ ਸਿੰਘ ਸਾਹਿਬਾਨਾਂ ਨੇ ਇਨ੍ਹਾਂ ਸਿੱਖਾਂ ਨੂੰ ਲਗਾਈ ਸਜ਼ਾ, ਸਾਬਕਾ ਜਥੇਦਾਰ ਨੇ ਮੰਨੀ ਗਲਤੀ