India

ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਸਾਨ ਦੇ ਜ਼ਰੀਏ ਮਾਂ ਬੋਲੀ ਦੀ ਅਹਿਮੀਅਤ ਸਮਝਾਈ !

ਬਿਉਰੋ ਰਿਪੋਰਟ – ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਮਾਂ ਬੋਲੀ ਦੀ ਅਹਿਮੀਅਤ ਕਿਸਾਨਾਂ ਦਾ ਉਦਾਹਰਣ ਦਿੰਦੇ ਹੋਏ ਸਮਝਾਈ । ਦਰਅਸਲ ਉਹ ਕਾਨੂੰਨ ਦੀ ਪੜਾਈ ਸਥਾਨਕ ਭਾਸ਼ਾ ਵਿੱਚ ਦੇਣ ‘ਤੇ ਜ਼ੋਰ ਦੇ ਰਹੇ ਸਨ । CJI ਨੇ ਕਿਹਾ ਇੰਗਲਿਸ਼ ਵਿੱਚ 2 ਕਿਸਾਨਾਂ ਦੇ ਵਿਚਾਲੇ ਦੀ ਗੱਲਬਾਤ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਿਆ ਜਾ ਸਕਦਾ ਹੈ । ਜੱਜ ਅਤੇ ਵਕੀਲ ਤਾਂ ਅੰਗਰੇਜ਼ੀ ਸਮਝ ਦੇ ਹਨ ਪਰ ਕਿਸਾਨ ਨਹੀ ਸਮਝ ਸਕਦਾ ਹੈ ਇਸ ਲਈ ਅਦਾਲਤ ਵਿੱਚ ਸਥਾਨਕ ਭਾਸ਼ਾ ਬੋਲਣ ਦੀ ਜ਼ਰੂਰਤ ਹੈ।

ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਹਿੰਦੀ ਜਾਂ ਫਿਰ ਸਥਾਨਕ ਭਾਸ਼ਾ ਵਿੱਚ ਚੰਗੇ ਤਰੀਕੇ ਨਾਲ ਪੱਖ ਰੱਖਿਆ ਜਾ ਸਕਦਾ ਹੈ,ਉਨ੍ਹਾਂ ਕਿਹਾ ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਕਾਨੂੰਨੀ ਸਿੱਖਿਆ ਵਿੱਚ ਅੰਗਰੇਜ਼ੀ ਨੂੰ ਹਟਾ ਦਿੱਤਾ ਜਾਵੇ। ਪਰ ਸਥਾਨਕ ਭਾਸ਼ਾ ਵਿੱਚ ਵੀ ਕਾਨੂੰਨ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਸਥਾਨਕ ਭਾਸ਼ਾ ਵਿੱਚ ਸਮਝਾਇਆ ਜਾਵੇ ਤਾਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਮਝ ਆਉਂਦੀ ਹੈ । ਮੈਂ ਜਦੋਂ ਮੁੰਬਈ ਤੋਂ ਇਲਾਹਾਬਾਦ ਹਾਈਕੋਰਟ ਆਇਆ ਸੀ ਤਾਂ ਮੈਨੂੰ ਵੀ ਹਿੰਦੀ ਦੇ ਕਈ ਨਵੇਂ ਸ਼ਬਦ ਸਿਖਣ ਨੂੰ ਮਿਲੇ ਸਨ ।

ਚੀਫ ਜਸਟਿਸ ਨੇ ਇਹ ਸਾਰੀਆਂ ਗੱਲਾਂ ਡਾ. ਰਾਮ ਮਨੋਹਰ ਲੋਹੀਆ ਕੌਮੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਕਹੀ ਹੈ । ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਵੀ ਮੌਜੂਦ ਸਨ,ਉਨ੍ਹਾਂ ਨੇ CJI ਦੀ ਤਾਰੀਫ ਕਰਦੇ ਹੋਏ ਕਿਹਾ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਇਲਾਹਾਬਾਦ ਹਾਈਕੋਰਟ ਵਿੱਚ ਉਨ੍ਹਾਂ ਦੇ ਕਾਰਜਕਾਲ ਦੀ ਕਾਫੀ ਤਰੀਫ ਹੋਈ ਸੀ । ਸੂਬੇ ਦਾ ਹਰ ਸ਼ਖਸ ਉਨ੍ਹਾਂ ਦੀ ਤਾਰੀਫ ਕਰਦਾ ਸੀ ।