India Punjab

ਐਸ.ਕੇ.ਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 14 ਜੁਲਾਈ ਨੂੰ ਖਨੌਰੀ ਬਾਰਡਰ ਉੱਪਰ ਸੱਦੀ ਗਈ ਐਮਰਜੈਂਸੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਐਮਰਜੈਂਸੀ ਮੀਟਿੰਗ ਖਨੌਰੀ ਬਾਰਡਰ ਉੱਪਰ ਸੂਬਾ ਪ੍ਰਧਾਨ  ਜਗਜੀਤ ਸਿੰਘ ਡੱਲੇਵਾਲ, ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ, ਮੇਹਰ ਸਿੰਘ ਥੇੜੀ, ਮਾਨ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਵਿੱਚ ਹੋਈ।

ਇਸ ਸਮੇਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਸਤੇ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਗਏ ਹਨ ਕਿਸਾਨਾਂ ਵੱਲੋਂ ਨਹੀਂ ਅਤੇ ਅਦਾਲਤ ਵੱਲੋਂ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਵਿੱਚ ਰਸਤੇ ਖੋਲ ਕੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਰਸਤਾ ਦੇਣ ਦੇ ਹੁਕਮ ਦਿੱਤੇ ਗਏ ਹਨ ਜਿਸ ਲਈ ਉਹ ਮਾਣਯੋਗ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਦੋਨਾਂ ਫੋਰਮਾਂ ਵੱਲੋਂ ਜੋ ਦਿੱਲੀ ਚੱਲੋ ਦਾ ਪ੍ਰੋਗਰਾਮ ਦਿੱਤਾ ਗਿਆ ਸੀ।

ਉਹ ਪ੍ਰੋਗਰਾਮ ਉਸੇ ਤਰ੍ਹਾਂ ਸਟੈਂਡ ਕਰਦਾ ਹੈ ਅਤੇ ਜਦੋਂ ਵੀ ਰਸਤੇ ਖੁੱਲਦੇ ਹਨ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਹੀ ਜ਼ਿਲਾ ਟੀਮ,ਬਲਾਕ ਟੀਮ ਅਤੇ ਪਿੰਡ ਇਕਾਈਆਂ ਨੂੰ ਦਿੱਲੀ ਕੂਚ ਲਈ ਹਰ ਸਮੇਂ ਤਿਆਰ ਰਹਿਣ ਲਈ ਆਖਿਆ ਗਿਆ ਹੈ ਅਤੇ ਜਿੰਨੇ ਵੀ ਮੋਰਚਿਆਂ ਵਿੱਚ ਪੱਕੇ ਘਰ ਬਣਾਏ ਗਏ ਹਨ ਉਹਨਾਂ ਘਰਾਂ ਵਿੱਚ ਹਰ ਇੱਕ ਪਿੰਡ ਤੋਂ ਪੰਜ ਪੰਜ ਸੱਤ ਬੰਦਿਆ ਨੂੰ ਹਰ ਸਮੇਂ ਹਾਜਰ ਰਹਿਣ ਲਈ ਵੀ ਕਹਿ ਦਿੱਤਾ ਗਿਆ ਹੈ ਤਾਂ ਜੋ ਕੁੱਝ ਸਮੇਂ ਵਿੱਚ ਹੀ ਉਹਨਾਂ ਘਰਾਂ ਨੂੰ ਖੋਲ ਕੇ ਟਰਾਲੀਆਂ ਵਿੱਚ ਲੋੜ ਕਰ ਸਕਣ ਅਤੇ ਜਿੰਨੇ ਵੀ ਟ੍ਰੈਕਟਰ ਅਤੇ ਟਰਾਲੀਆਂ ਮੋਰਚਿਆਂ ਖੜੀਆਂ ਹਨ ।

ਉਹਨਾਂ ਸਾਰਿਆਂ ਵਿੱਚ ਤੇਲ ਪਾਣੀ ਚੈੱਕ ਕਰਕੇ ਤਿਆਰ ਰਹਿਣ ਲਈ ਅਤੇ ਜਿਹੜੀਆ ਪਿੰਡਾਂ ਵਿੱਚੋ ਹੋਰ ਤਿਆਰ ਹੋ ਕੇ ਟਰਾਲੀਆਂ ਆਉਣੀਆਂ ਹਨ ਉਹਨਾਂ ਨੂੰ ਵੀ ਹਰ ਸਮੇਂ ਤਿਆਰ ਕਰਕੇ ਰੱਖਣ ਲਈ ਆਖ ਦਿੱਤਾ ਗਿਆ ਹੈ, ਕਿਉਂਕਿ ਦੋਨਾਂ ਫੋਰਮਾ ਦੀ ਮੀਟਿੰਗ ਤੋਂ ਬਾਅਦ ਕਿਸੇ ਸਮੇਂ ਵੀ ਦਿੱਲੀ ਕੂਚ ਲਈ ਐਲਾਨ ਕੀਤਾ ਜਾ ਸਕਦਾ ਹੈ। ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ 13,14 ਤੇ 21 ਫਰਵਰੀ ਨੂੰ ਕਿਸਾਨ ਵੱਲੋ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਸ਼ਾਂਤਮਈ ਦਿੱਲੀ ਲਈ ਕੂਚ ਕੀਤੀ ਜਾ ਰਹੀ ਸੀ ਪ੍ਰੰਤੂ ਬੀਜੇਪੀ ਦੀ ਹਰਿਆਣਾ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਉੱਪਰ ਉਹਨਾਂ ਮਾਰੂ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਜਿਨਾ ਦੇ ਇਸਤੇਮਾਲ ਦੀ ਇਜਾਜ਼ਤ ਯੁੱਧ ਵਿੱਚ ਵੀ ਕੋਈ ਅੰਤਰਰਾਸ਼ਟਰੀ ਕਾਨੂੰਨ ਨਹੀਂ ਦਿੰਦਾ ਹੈ ਪ੍ਰੰਤੂ ਹਰਿਆਣਾ ਸਰਕਾਰ ਦੀ ਸ਼ਹਿ ਉੱਤੇ ਪੁਲਿਸ ਬਲ ਦੇ ਨਾਲ ਮੌਜੂਦ ਜੀਨਾ ਪਾਈ ਬਿਨਾਂ ਵਰਦੀ ਵਾਲੇ ਗੁੰਡਿਆਂ ਵੱਲੋਂ ਕਿਸਾਨਾਂ ਉੱਪਰ ਅੱਤਿਆਚਾਰ ਕੀਤਾ ਗਿਆ ਅਤੇ ਕਿਸਾਨਾਂ ਦੇ ਟਰੈਕਟਰ,ਗੱਡੀਆਂ ਦੀ ਭੰਨ ਤੋੜ ਕੀਤੀ ਗਈ ਅਤੇ ਉਹਨਾਂ ਬਿਨਾਂ ਵਰਦੀ ਵਾਲੇ ਗੁੰਡਿਆਂ ਅਤੇ ਪੁਲਿਸ ਵੱਲੋਂ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਅਨੇਕਾ ਹੀ ਕਿਸਾਨਾਂ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਅਤੇ ਕਈ ਕਿਸਾਨਾਂ ਦੀ ਅੱਖ ਵਿੱਚ ਗੋਲੀਆਂ ਦੇ ਛਰਲੇ ਵੱਜਣ ਕਾਰਨ ਅੱਖਾਂ ਦੀ ਰੌਸ਼ਨੀ ਚਲੀ ਗਈ।

ਜਿਸ ਦੀਆਂ ਵੀਡੀਓ ਵੱਖ ਵੱਖ ਚੈਨਲਾਂ,ਸੋਸ਼ਲ ਮੀਡੀਆ ਉੱਪਰ ਚੱਲਦੀ ਹੋਈ ਸਾਰੀ ਦੁਨੀਆ ਨੇ ਦੇਖੀਆਂ ਹਨ ਅਤੇ ਉਹਨਾਂ ਵੱਲੋਂ ਇਹ ਵੀਡੀਓ ਪਹਿਲਾਂ ਵੀ ਜਾਂਚ ਕਮੇਟੀ ਨੂੰ ਦਿੱਤੀਆਂ ਗਈਆਂ ਤੇ ਹੁਣ ਫਿਰ ਤੋਂ ਇਹ ਵੀਡੀਓ ਮਾਣਯੋਗ ਅਦਾਲਤ ਵੱਲੋਂ ਜੋ ਸਾਬਕਾ ਜੱਜ ਦੀ ਅਗਵਾਈ ਵਿੱਚ ਜਾਚ ਕਮੇਟੀ ਬਣਾਈ ਗਈ ਹੈ ਉਸ ਨੂੰ ਸੌਂਪੀਆਂ ਜਾਣਗੀਆਂ। ਇਸ ਲਈ ਮਾਣਯੋਗ ਅਦਾਲਤ ਨੂੰ ਜੋ ਹਰਿਆਣਾ ਸਰਕਾਰ ਵੱਲੋ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਲਈ ਹਰਿਆਣਾ ਸਰਕਾਰ ਉੱਪਰ ਮਾਣਯੋਗ ਹਾਈਕੋਰਟ ਮੁਕੱਦਮਾ ਦਰਜ ਕਰੇ।

ਇਹ ਵੀ ਪੜ੍ਹੋ –  ਸੁਖਪਾਲ ਖਹਿਰਾ ਨੇ ਵੀਡੀਓ ਕੀਤਾ ਜਾਰੀ, ਵਿਧਾਇਕ ਬਲਜਿੰਦਰ ਕੌਰ ਤੇ ਲਗਾਏ ਇਲਜ਼ਾਮ