India Punjab

ਸੁਪਰੀਮ ਕੋਰਟ ਦੇ ਫੈਸਲੇ ਤੇ ਸਰਵਨ ਪੰਧੇਰ ਨੇ ਦਿੱਤਾ ਪ੍ਰਤੀਕਰਮ, ਪੁੱਛੇ ਇਹ ਸਵਾਲ

Sarvan Singh Pandher

ਸਰਵਨ ਸਿੰਘ ਪੰਧੇਰ ਨੇ ਸੁਪਰੀਮ ਕੋਰਟ ਦੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਲਗਾਇਆਂ ਗਈਆਂ ਰੋਕਾਂ ’ਤੇ ਆਏ ਫੈਸਲੇ ਤੇ ਕਿਹਾ ਕਿ ਇਹ ਫੈਸਲਾ ਦੇਰੀ ਨਾਲ ਆਇਆ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਇਸ ਕਰਕੇ ਜ਼ਖ਼ਮੀ ਹੋਏ ਹਨ ਅਤੇ ਕਿਸਾਨ ਸ਼ੁੱਭਕਰਨ ਸਿੰਘ ਦੀ ਜਾਨ ਤੱਕ ਚਲੀ ਗਈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਬਹੁਤ ਹੀ ਦੇਰੀ ਨਾਲ ਆਇਆ ਹੈ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਹਰਿਆਣਾ ਸਰਕਾਰ ਵੱਲੋਂ ਲਗਾਈਆਂ ਰੋਕਾਂ ਕਰਕੇ ਹਰ ਵਰਗ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੁੱਛਿਆ ਕਿ ਹਰ ਵਰਗ ਦੇ ਹੋਏ ਨੁਕਸਾਨ ਦੀ ਜਿੰਮੇਵਾਰੀ ਕਿਸਦੀ ਹੈ। ਉਨ੍ਹਾਂ ਕਿਹਾ ਕਿ ਜੋ ਆਮ ਲੋਕਾਂ ਨੂੰ ਇਸ ਨਾਲ ਤਕਲੀਫ ਹੋਈ ਹੈ। ਉਸ ਦੀ ਵੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
ਪੰਧੇਰ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਸਿਰਫ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਬਚ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਾਨੂੰ ਲਾਅ ਐਂਡ ਆਰਡਰ ਦੇ ਨਾਮ ’ਤੇ ਦਿੱਲੀ ਜਾਣ ਤੋਂ ਰੋਕਿਆ ਗਿਆ ਹੈ। ਪੰਧੇਰ ਨੇ ਕਿਹਾ ਕਿ ਦਿੱਲੀ ਜਾਣਾ ਸਾਡਾ ਸੰਵਿਧਾਨਿਕ ਹੱਕ ਹੈ, ਜਿਸ ਤੋਂ ਸਾਨੂੰ ਰੋਕਿਆ ਗਿਆ ਹੈ।

ਪੰਧੇਰ ਨੇ ਕਿਹਾ ਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਹਰਿਆਣਾ ਸਰਕਾਰ ਹੁਣ ਕੀ ਕਹਿੰਦੀ ਹੈ ਪਰ ਅਦਾਲਤਾਂ ਦੇ ਫੈਸਲੇ ਬਹੁਤ ਦੇਰੀ ਨਾਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤਾਂ ਦੇ ਫੈਸਲੇ ਪਹਿਲਾਂ ਆ ਜਾਂਦੇ ਤਾਂ ਬਹੁਤ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਸੀ।  ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਸੁਹਿਰਦ ਹੈ ਤਾਂ ਕਿਸਾਨੀ ਮਾਮਲਿਆਂ ਦਾ ਨਿਪਟਾਰਾ ਕਰੇ।

ਇਹ ਵੀ ਪੜ੍ਹੋ –  ਜਲਾਲਾਬਾਦ ਦੇ ਪ੍ਰਾਈਵੇਟ ਹਸਪਤਾਲ ‘ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਬਰਖਾਸਤ ਮੁਲਾਜ਼ਮ ਨੇ ਕੀਤਾ ਇਹ ਕਾਰਾ