India Punjab

ਏਅਰਪੋਰਟ ‘ਤੇ ਕੰਗਨਾ ਵਰਗਾ ਨਵਾਂ ਥੱਪੜ ਕਾਂਡ ! ਇਸ ਵਾਰ ਵੀ ਇੱਕ ਮਹਿਲਾ ਤੇ CISF ਸਟਾਫ ਸ਼ਾਮਲ

ਬਿਉਰੋ ਰਿਪੋਰਟ – ਚੰਡੀਗੜ੍ਹ ਵਿੱਚ ਅਦਾਕਾਰਾ ਅਤੇ ਐੱਮਪੀ ਕੰਗਨਾ ਰਣੌਤ ਦੇ ਥੱਪਰ ਕਾਂਡ ਤੋਂ ਬਾਅਦ ਹੁਣ ਜੈਪਰੁ ਦੇ ਏਅਰਪੋਰਟ ‘ਤੇ ਨਵਾਂ ਥੱਪਰ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿੱਚ ਵੀ CISF ਦਾ ਸਟਾਫ ਅਤੇ ਇੱਕ ਮਹਿਲਾ ਸ਼ਾਮਲ ਹੈ । ਦਰਅਸਲ ਜੈਪੁਰ ਏਅਰਪੋਰਟ ‘ਤੇ ਸਪਾਈਸ ਜੈੱਟ ਦੇ ਕ੍ਰੂ ਮੈਂਬਰ ਨੇ CISF ਦੇ ASI ਨੂੰ ਥੱਪੜ ਮਾਰਿਆ ਹੈ । ਕ੍ਰੂ ਮੈਂਬਰ ਸਵੇਰ 4 ਵਜੇ ਏਅਰਪੋਰਟ ‘ਤੇ ਪਹੁੰਚੀ । ਇਸ ਦੌਰਾਨ ਬਿਨਾਂ ਇਜਾਜ਼ਤ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ASI ਨੇ ਰੋਕਿਆ ਅਤੇ ਸਕ੍ਰੀਨਿੰਗ ਕਰਵਾਉਣ ਦੇ ਲਈ ਕਿਹਾ ਤਾਂ ਕ੍ਰੂ ਮੈਂਬਰ ਨੇ ਮਹਿਲਾ ਸਟਾਫ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਮੰਨਾ ਕਰ ਦਿੱਤਾ । ASI ਨੇ ਮਹਿਲਾ ਸਟਾਫ ਨੂੰ ਬੁਲਾਉਣ ਦੀ ਗੱਲ ਕਹੀ ਤਾਂ ਉਹ ਭੜਕ ਗਈ ਅਤੇ ਬਹਿਸ ਕਰਨ ਲੱਗੀ । ਮਹਿਲਾ ਸਟਾਫ ਪਹੁੰਚ ਦੀ ਇਸ ਤੋਂ ਪਹਿਲਾਂ ASI ਨੂੰ ਕ੍ਰੂ ਮੈਂਬਰ ਨੇ ਥੱਪੜ ਮਾਰ ਦਿੱਤਾ ਸੀ ।

ਉਧਰ ਇਸ ਮਾਮਲੇ ਵਿੱਚ ਸਪਾਈਸ ਜੈੱਟ ਦਾ ਬਿਆਨ ਵੀ ਸਾਹਮਣੇ ਆਇਆ ਹੈ । ਸਪਾਈਸ ਜੈੱਟ ਨੇ ਕਿਹਾ ਹੈ ਕਿ CISF ਜਵਾਨ ਨੇ ਸਾਡੇ ਸਟਾਫ ਮੈਂਬਰ ਖਿਲਾਫ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਡਿਊਟੀ ਦੇ ਬਾਅਦ ਉਸ ਨੂੰ ਘਰ ਮਿਲਣ ਆਉਣ ਲਈ ਕਿਹਾ ਸੀ ।

ਏਅਰਪੋਰਟ ਦੇ ਥਾਣਾ ਅਧਿਕਾਰੀ ਮੋਤੀਲਾਲ ਨੇ ਦੱਸਿਆ ਹੈ ASI ਗਿਰੀਰਾਜ ਪ੍ਰਸਾਦ ਨੇ ਸਪਾਈਸ ਜੈੱਟ ਦੀ ਕ੍ਰੂ ਮੈਂਬਰ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ । ASI ਨੇ ਰਿਪੋਰਟ ਵਿੱਚ ਦੱਸਿਆ ਹੈ ਕਿ ਕ੍ਰੂ ਮੈਂਬਰ ਦੀ ਬੈਕ ਆਫਿਸ ਵਿੱਚ ਡਿਊਟੀ ਸੀ । ਉਹ ਸਵੇਰ 4 ਵਜੇ ਏਅਰਪੋਰਟ ਪਹੁੰਚੀ,ਇਸ ਦੌਰਾਨ ਉਸ ਦੀ ਵੀ ਡਿਊਟੀ ਏਅਰਪੋਰਟ ‘ਤੇ ਸੀ ।

ਥਾਣਾ ਅਧਿਕਾਰੀ ਮੋਤੀਲਾਲ ਨੇ ਦੱਸਿਆ ਕਿ ਕ੍ਰੂ ਮੈਂਬਰ ਬਿਨਾਂ ਸੁਰੱਖਿਆ ਜਾਂਚ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੀ ਸੀ ਇਸ ‘ਤੇ ਉਨ੍ਹਾਂ ਨੂੰ ਰੋਕਣ ਦੇ ਲਈ ਸਕ੍ਰੀਨਿੰਗ ਕਰਵਾਉਣ ਦੇ ਲਈ ਕਿਹਾ ਗਿਆ । ਕ੍ਰੂ ਮੈਂਬਰ ਨੇ ਮਹਿਲਾ ਸਟਾਫ ਨਹੀਂ ਹੋਣ ਦਾ ਹਵਾਲਾ ਦਿੱਤਾ ਅਤੇ ਸਕ੍ਰੀਨਿੰਗ ਦੇ ਲਈ ਮੰਨਾ ਕਰ ਦਿੱਤਾ । ਜਦੋਂ ਉਸ ਨੇ ਮਹਿਲਾ ਸਟਾਫ ਨਾ ਹੋਣ ਦੀ ਗੱਲ ਕਹੀ ਤਾਂ CISF ਦੇ ਗਿਰੀਰਾਜ ਨੇ ਵਾਇਰਲੈਸ ‘ਤੇ ਮੈਸੇਜ ਭੇਜ ਕੇ ਮਹਿਲਾ ਸਟਾਫ ਭੇਜਣ ਲ਼ਈ ਕਿਹਾ । ਇਸੇ ਵਿਚਾਲੇ ਕ੍ਰੂ ਮੈਂਬਰ ਭੜਕ ਗਈ ਅਤੇ ਬਹਿਸ ਸ਼ੁਰੂ ਹੋ ਗਈ । ਦੋਵਾਂ ਦੇ ਵਿਚਾਲੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ । ਮਹਿਲਾ ਸਟਾਫ ਪਹੁੰਚੀ ਇਸ ਤੋਂ ਪਹਿਲਾਂ ਹੀ ਕ੍ਰੂ ਮੈਂਬਰ ਨੇ ਥੱਪੜ ਮਾਰ ਦਿੱਤਾ ਸੀ ।