‘ਦ ਖ਼ਾਲਸ ਬਿਊਰੋ:- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ‘ਸਿੱਧੂ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਪਣੀ ਪਾਰਟੀ ਬਣਾ ਕੇ ਚੋਣ ਲੜਨ’।
ਉਨ੍ਹਾਂ ਕਿਹਾ ਕਿ ‘ਸਿੱਧੂ ਕਿਸੇ ਨਾਲ ਮਿਲ ਕੇ ਕੰਮ ਨਹੀਂ ਕਰ ਸਕਦੇ। ਕਾਂਗਰਸ ਵਿੱਚ ਬਾਹਰੋਂ ਆਏ ਮਨਪ੍ਰੀਤ ਬਾਦਲ ਤੇ ਸਿੱਧੂ ਨੂੰ ਮੰਤਰੀ ਬਣਾ ਦਿੱਤਾ ਗਿਆ ਜਦਕਿ ਬੇਅੰਤ ਸਿੰਘ ਨੇ ਪੰਜਾਬ ਲਈ ਕੁਰਬਾਨੀ ਦਿੱਤੀ ਪਰ ਅਸੀਂ ਕਦੇ ਵੀ ਗੁਰਕੀਰਤ ਕੋਟਲੀ ਲਈ ਅਹੁਦਾ ਨਹੀਂ ਮੰਗਿਆ’।
ਬਿੱਟੂ ਨੇ ਕਿਹਾ ਕਿ ‘ਸਿੱਧੂ ਨੇ ਸਟੇਜ ਉੱਤੇ ਜੋ ਕੀਤਾ, ਉਹ ਗਲਤ ਸੀ। ਰਾਹੁਲ ਗਾਂਧੀ ਦੇ ਸਾਹਮਣੇ ਮੰਤਰੀ ਨੂੰ ਬੁਰਾ ਭਲਾ ਕਿਹਾ। ਇਹ ਕਿਸੇ ਪੱਖੋਂ ਵੀ ਜਾਇਜ਼ ਨਹੀਂ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ’।