ਬਿਉਰੋ ਰਿਪੋਰਟ -ਹਾਥਰਸ ਹਾਦਸੇ ਵਿੱਚ 7 ਦਿਨ ਦੇ ਬਾਅਦ ਉੱਤਰ ਪ੍ਰਦੇਸ਼ ਸਰਕਾਰ ਦਾ ਪਹਿਲਾਂ ਐਕਸ਼ਨ ਹੋਇਆ ਹੈ। SDM, CO ਸਮੇਤ 6 ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰ ਨੇ SIT ਦੀ ਰਿਪੋਰਟ ਦੇ ਬਾਅਦ ਇਹ ਕਾਰਵਾਈ ਕੀਤੀ ਹੈ। ਪਰ ਇਸ ਦੌਰਾਨ ਭੋਲੇ ਬਾਬੇ ਨੂੰ ਕਲੀਨ ਚਿੱਟ ਦਿੱਤੀ ਗਈ ਹੈ। SIT ਨੇ ਸੋਮਵਾਰ ਰਾਤ CM ਯੋਗੀ ਨੂੰ 900 ਪੇਜ ਦੀ ਰਿਪੋਰਟ ਸੌਂਪੀ ਹੈ ।
SIT ਦੀ ਰਿਪੋਰਟ ਦੇ ਬਾਅਦ ਸਰਕਾਰ ਨੇ 9 ਪੁਆਇੰਟ ਦਾ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਪ੍ਰਬੰਧਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਾਪਰਵਾਹੀ ਦਾ ਜ਼ਿੰਮੇਵਾਰੀ ਦੱਸਿਆ ਗਿਆ ਹੈ। ਪਰ ਭੋਲੇ ਬਾਬਾ ਦਾ ਕੋਈ ਜ਼ਿਕਰ ਨਹੀਂ ਹੈ। ਇਸ ਤਰ੍ਹਾਂ ਜ਼ਿਲ੍ਹਾਂ ਪ੍ਰਸ਼ਾਸਨ ਦੇ ਬਾਅਦ ਸਰਕਾਰ ਨੇ ਵੀ ਭੋਲੇ ਬਾਬਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਦਾ ਨਾਂ FIR ਵਿੱਚ ਵੀ ਨਹੀਂ ਹੈ।
ਉਧਰ ਹਾਥਰਸ ਦਾ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ। ਮੰਗਲਵਾਰ ਨੂੰ ਪਟੀਸ਼ਨਕਰਤਾ ਵਕੀਲ ਵਿਸ਼ਾਲ ਤਿਵਾਰੀ ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਨੂੰ ਕਿਹਾ ਮੈਂ ਕੱਲ੍ਹ ਹੀ ਪਟੀਸ਼ਨ ਨੂੰ ਲਿਸਟਿਡ ਕਰਨ ਦੀ ਨਿਰਦੇਸ਼ ਦਿੰਦਾ ਹਾਂ। ਪਟੀਸ਼ਨ ਵਿੱਚ ਹਾਦਸੇ ਦੀ ਜਾਂਚ ਰਿਟਾਇਡ ਜੱਜ ਦੀ ਨਿਗਰਾਨੀ ਵਿੱਚ ਪੰਜ ਮੈਂਬਰੀ ਕਮੇਟੀ ਕੋਲੋ ਕਰਵਾਉਣ ਦੀ ਮੰਗ ਕੀਤੀ ਗਈ ਹੈ।
SIT ਨੇ ਰਿਪੋਰਟ ਵਿੱਚ ਕਿਹਾ ਹੈ ਕਿ ਹਾਦਸੇ ਦੀ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਦੀ ਗਹਿਰਾਈ ਨਾਲ ਜਾਂਚ ਦੀ ਜ਼ਰੂਰਤ ਹੈ। ਹਾਦਸਾ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਨਾਲ ਹੋਇਆ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਸੀਨੀਅਰ ਅਫਸਰਾਂ ਨੂੰ ਇਸ ਗੱਲ ਦੀ ਜਾਣਕਾਰੀ ਤੱਕ ਨਹੀਂ ਸੀ ਕਿ ਭੀੜ ਵਿੱਚ ਇੰਤਜ਼ਾਮ ਕਿਵੇਂ ਦੇ ਕਰਨੇ ਹਨ। ਪ੍ਰਬੰਧਕਾਂ ਨੇ ਬਿਨਾਂ ਨੇ ਪੜਤਾਲ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ, ਜਾਂਚ ਦੇ ਦੌਰਾਨ 150 ਅਫਸਰਾਂ,ਮੁਲਾਜ਼ਮਾਂ ਅਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ – T-20 ਵਰਲਡ ਕੱਪ ਫਾਈਨਲ ਦੇ ਹੀਰੋ ਬੁਰਮਾ ਨੂੰ ICC ਨੇ ਦਿੱਤਾ ਵੱਡਾ ਅਵਾਰਡ! ਸਮ੍ਰਿਤੀ ਮੰਧਾਨਾ ਦੇ ਸਿਰ ‘ਤੇ ਵੀ ਸਜਿਆ ਤਾਜ !