International Punjab

ਕੈਨੇਡਾ ’ਚ ਪੰਜਾਬਣਾਂ ਨੇ ਗੱਡੇ ਝੰਡੇ! 5 ਵਿਦਿਆਰਥਣਾਂ ਨੂੰ 1.95 ਕਰੋੜ ਦਾ ਵਜੀਫ਼ਾ

ਕੈਨੇਡਾ ਵਿੱਚ 5 ਪੰਜਾਬੀ ਵਿਦਿਆਰਥਣਾਂ ਨੇ ਵੱਡਾ ਮਾਅਰਕਾ ਮਾਰਦਿਆਂ 3,22,000 ਡਾਲਰ ਯਾਨੀ ਤਕਰੀਬਨ 1,95,00,000 ਰੁਪਏ ਦਾ ਵਜੀਫ਼ਾ ਹਾਸਲ ਕੀਤਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਵਲੋਂ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਗ੍ਰੈਜੂਏਟ ਹੋਈਆਂ 5 ਪੰਜਾਬੀ ਵਿਦਿਆਰਥਣਾਂ ਨੂੰ ਵਜੀਫ਼ੇ ਵਜੋਂ ਇਹ ਰਕਮ ਦਿੱਤੀ ਗਈ ਹੈ।

ਇਨ੍ਹਾਂ ਵਿੱਚੋਂ ਹਰਨੂਰ ਕੌਰ ਧਾਲੀਵਾਲ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰਜ਼ ਅਵਾਰਡ ਤਹਿਤ 80 ਹਜ਼ਾਰ, ਸਾਈਮਨ ਫਰੇਜ਼ਰ ਯੂਨੀਵਰਸਿਟੀ ਵੱਲੋ 40 ਹਜ਼ਾਰ, ਬੀ ਸੀ ਐਕਸੀਲੈਂਸ ਵੱਲੋਂ 5 ਹਜ਼ਾਰ, ਸਿੱਖ ਵਿਰਾਸਤੀ ਵੱਲੋਂ 1500 ਤੇ ਡਿਸਟ੍ਰਿਕਟ ਅਥਾਰਟੀ ਵਲੋਂ 1250 ਡਾਲਰ ਦਾ ਵਜ਼ੀਫ਼ਾ ਮਿਲਿਆ ਹੈ, ਜਦਕਿ ਸੀਮੋਲਕ ਫਾਊਂਡੇਸ਼ਨ ਵੱਲੋਂ ਅਮਨੀਕ ਖੋਸਾ, ਜੀਆ ਗਿੱਲ, ਗਾਵੀਨ ਰਾਏ ਤੇ ਤਮੰਨਾ ਕੌਰ ਗਿੱਲ ਨੂੰ 1 ਲੱਖ 80 ਹਜ਼ਾਰ ਡਾਲਰ ਦਾ ਵਜ਼ੀਫ਼ਾ ਦਿੱਤਾ ਗਿਆ ਹੈ।

ਤਮੰਨਾ ਕੌਰ ਗਿੱਲ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰਜ਼ ਅਵਾਰਡ ਤਹਿਤ 15 ਹਜ਼ਾਰ ਡਾਲਰ ਦਾ ਵੀ ਵਜ਼ੀਫਾ ਮਿਲਿਆ ਹੈ। ਗਾਵੀਨ ਰਾਏ ਖੇਡਾਂ ਜਾਂ ਫੈਸ਼ਨ ਦੇ ਕਰੀਏਟਵ ਡਾਇਰੈਕਟਰ ਦਾ ਕੰਮ ਕਰਨਾ ਚਾਹੁੰਦੀ ਹੈ। ਜੀਆ ਗਿੱਲ ਤੇ ਤਮੰਨਾ ਗਿੱਲ ਆਉਂਦੇ ਸਤੰਬਰ ਮਹੀਨੇ ਤੋਂ ਬੀ.ਐਸ.ਸੀ. ਤੇ ਐਨੀ ਖੋਸਾ ਡੈਂਟਿਸਟਰੀ ਦੀ ਪੜ੍ਹਾਈ ਸ਼ੁਰੂ ਕਰਨਗੀਆਂ।

ਇਹ ਵੀ ਪੜ੍ਹੋ – ਪਤਨੀ ਨੂੰ ਲੈਣ ਗਏ ਜਵਾਈ ਦਾ ਸਹੁਰੇ ਪਰਿਵਾਰ ਨੇ ਕੀਤਾ ਬੁਰਾ ਹਾਲ, ਪੁਲਿਸ ਨੇ ਕੀਤਾ ਮਾਮਲਾ ਦਰਜ