Punjab

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੰਦੀਪ ਥਾਪਰ ਦਾ ਹਾਲ ਚਾਲ ਜਾਨਣ ਤੋਂ ਬਿਨਾਂ ਹੀ ਵਾਪਸ ਚੰਡੀਗੜ੍ਹ ਪਰਤੇ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ-ਚਾਲ ਜਾਨਣ ਲਈ ਪਹੁੰਚ ਰਹੇ ਸਨ। ਜਦੋਂ ਉਹ ਸਿੱਧੇ ਸਰਕਟ ਹਾਊਸ ਪੁੱਜੇ ਅਤੇ ਪਰਿਵਾਰ ਨੂੰ ਉਸੇ ਸਰਕਟ ਹਾਊਸ ਵਿੱਚ ਆਉਣ ਲਈ ਕਿਹਾ। ਪਰ ਜਦੋਂ ਰਾਜਪਾਲ ਨੇ ਡੀਐਮਸੀ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪਰਿਵਾਰ ਨੇ ਵੀ ਰਾਜਪਾਲ ਨੂੰ ਸਰਕਟ ਹਾਊਸ ਵਿੱਚ ਆਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਰਾਜਪਾਲ ਸਰਕਟ ਹਾਊਸ ਤੋਂ ਵਾਪਸ ਚੰਡੀਗੜ੍ਹ ਚਲੇ ਗਏ। ਨਾ ਤਾਂ ਉਹ ਪਰਿਵਾਰ ਨੂੰ ਮਿਲੇ ਅਤੇ ਨਾ ਹੀ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਲਈ ਡੀ.ਐਮ.ਸੀ. ਗਏ।

ਇਸ ਮਾਮਲੇ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਡੀਸੀ ਸਾਕਸ਼ੀ ਸਾਹਨੀ ਨਾਲ ਮੀਟਿੰਗ ਕਰਕੇ ਹਮਲੇ ਦੀ ਸਾਰੀ ਜਾਣਕਾਰੀ ਲਈ। ਰਾਜਪਾਲ ਨੇ ਸੀਪੀ ਨੂੰ ਹਦਾਇਤ ਕੀਤੀ ਕਿ ਹਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ –   ਆਸਟਰੇਲੀਆ ‘ਚ ਅਜਨਾਲਾ ਦੇ ਨੌਜਵਾਨ ਦੀ ਹੋਈ ਮੌਤ