International

ਦੱਖਣੀ ਕੋਰੀਆ ‘ਚ ਰੋਬੋਟ ਨਾਲ ਹੋਇਆ ਅਜਿਹਾ ਹਾਦਸਾ! ਪੂਰੀ ਦੁਨੀਆ ਦੇ ਹੋਸ਼ ਉਡ ਗਏ, ਹਰ ਪਾਸੇ ਚਰਚਾ

ਬਿਉਰੋ ਰਿਪੋਰਟ – ਮਨੁੱਖਾਂ ਵੱਲੋਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਕੇ ਅਕਸਰ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਾਂਦੀ ਹੈ। ਪਰ ਦੱਖਣੀ ਕੋਰੀਆ ਤੋਂ ਇੱਕ ਰੋਬੋਟ ਵੱਲੋਂ ਅਜਿਹਾ ਕਰਨ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਦੱਖਣੀ ਕੋਰੀਆ ਵਿੱਚ ਗੁਮੀ ਸਿਟੀ ਕੌਂਸਲ ਲਈ ਇਕ ਰੋਬੋਟ ਕੰਮ ਕਰਦਾ ਸੀ, ਇਸ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਰੋਬੋਟ ਕੰਮ ਕਰਦਾ ਕਰਦਾ ਹਾਲ ਦੀਆਂ ਪੌੜੀਆਂ ਦੇ ਹੇਠਾਂ ਜਾ ਡਿੱਗ ਅਤੇ ਚਕਨਾਚੂਰ ਹੋ ਗਿਆ। ਸਥਾਨਕ ਲੋਕ ਇਸ ਨੂੰ ਰੋਬੋਟ ਸੂਸਾਈਡ ਦਾ ਨਾਂ ਦੇ ਰਹੇ ਹਨ। ਦੱਖਣੀ ਕੋਰੀਆ ਦਾ ਲੋਕਲ ਮੀਡੀਆ ਇਸ ਖ਼ਬਰ ‘ਤੇ ਤੰਜ ਕੱਸ ਦੇ ਹੋਏ ਕਿਹਾ ਰਿਹਾ ਹੈ ਕਿ ਕਿਧਰੇ ਰੋਬੋਟ ਤੋਂ ਜ਼ਿਆਦਾ ਕੰਮ ਯਾਨੀ ਹੱਦ ਤੋਂ ਵੱਧ ਪ੍ਰੋਗਰਾਮਿੰਗ ਕਰ ਦਿੱਤੀ ਗਈ ਹੋਵੇ ਜਿਸ ਦੀ ਵਜ੍ਹਾ ਕਰਕੇ ਤਕਨੀਕੀ ਖਰਾਬੀ ਆ ਗਈ ਹੋਵੇ ਇਸ ਵਜ੍ਹਾ ਕਰਕੇ ਇਹ ਹਾਦਸਾ ਹੋਇਆ ਹੋਵੇ। ਖ਼ਬਰਾਂ ਮੁਤਾਬਿਕ ਡਿੱਗਣ ਤੋਂ ਪਹਿਲਾਂ ਰੋਬੋਟ ਇੱਕ ਹੀ ਥਾਂ ‘ਤੇ ਚੱਕਰ ਲੱਗਾ ਰਿਹਾ ਸੀ ਇਸੇ ਕਰਕੇ ਹੋ ਸਕਦਾ ਹੈ ਕਿ ਬੈਲੰਸ ਵਿਗੜ ਦੀ ਵਜ੍ਹਾ ਕਰਕੇ ਉਹ ਹੇਠਾਂ ਡਿੱਗ ਗਿਆ ਹੋਵੇ ਅਤੇ ਚਕਨਾਚੂਰ ਹੋ ਗਿਆ ਹੋਵੇ।

ਡੇਲੀ ਮੇਲ ਦੇ ਮੁਤਾਬਿਕ ਇਹ ਘਟਨਾ 20 ਜੂਨ ਸ਼ਾਮ 4 ਵਜੇ ਦੇ ਕਰੀਬ ਵਾਪਰੀ ਹੈ। ਗਵਾਹ ਜਿਨ੍ਹਾਂ ਨੇ ਰੋਬੋਟ ਨੂੰ ਆਪਣੀ ਜਾਨ ਲੈਣ ਤੋਂ ਕੁਝ ਮਿੰਟ ਪਹਿਲਾਂ ਦੇਖਿਆ ਸੀ, ਉਨ੍ਹਾਂ ਨੇ ਕਿਹਾ ਕਿ ਰੋਬੋਟ ਨੂੰ ‘ਰੋਬੋਟ ਸੁਪਰਵਾਈਜ਼ਰ’ ਕਿਹਾ ਜਾਂਦਾ ਹੈ। ਇਸ ਵੱਲੋਂ ਅਜੀਬ ਢੰਗ ਨਾਲ ਵਿਵਹਾਰ ਕੀਤਾ ਜਾ ਰਿਹਾ ਸੀ ਅਤੇ ਇੱਕ ਥਾਂ ‘ਤੇ ਇਸ ਤਰ੍ਹਾਂ ਚੱਕਰ ਲਗਾ ਰਿਹਾ ਸੀ ਜਿਵੇਂ ਕੁਝ ਉੱਥੇ ਹੋਵੇ।” ਕੈਲੀਫੋਰਨੀਆ ਸਥਿਤ ਕੰਪਨੀ ਬੀਅਰ ਰੋਬੋਟਿਕਸ ਦੁਆਰਾ ਬਣਾਈ ਗਈ ਸਿਟੀ ਕਾਉਂਸਿਲ ਦੇ ਅਧਿਕਾਰੀਆਂ ਨੇ ਤੇਜ਼ੀ ਨਾਲ ਚਕਨਾਚੂਰ ਹੋਏ ਰੋਬੋਟ ਦੇ ਟੁਕੜਿਆਂ ਨੂੰ ਵਿਸ਼ਲੇਸ਼ਣ ਲਈ ਇਕੱਠਾ ਕੀਤਾ ਅਤੇ ਇਸ ਨੂੰ ਕੰਪਨੀ ਨੂੰ ਭੇਜ ਦਿੱਤਾ, ਪਰ ਇਸਦੇ ਗਲਤ ਵਿਵਹਾਰ ਦਾ ਕਾਰਨ ਅਜੇ ਵੀ ਸਾਫ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਰੋਬੋਟ ਮੁਲਾਜ਼ਮਾਂ ਵਾਂਗ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰਦਾ ਸੀ। ਪਰ ਇਸ ਦੀ ਖਾਸੀਅਤ ਇਹ ਸੀ ਕਿ ਇਹ ਹੋਰ ਰੋਬੋਟ ਵਾਂਗ ਸਿਰਫ਼ ਇੱਕ ਮੰਜ਼ਿਲ’ਤੇ ਕੰਮ ਨਹੀਂ ਕਰਦਾ ਸੀ ਇਹ ਆਪਣੇ ਆਪ ਲਿਫਟ ਦੇ ਜ਼ਰੀਏ ਹੋਰ ਮੰਜ਼ਿਲਾਂ ‘ਤੇ ਸਰਵਿਸ ਦਿੰਦਾ ਸੀ।

ਗੁਮੀ ਸਿੱਟੀ ਦੇ ਅਧਿਕਾਰੀਆਂ ਦੇ ਮੁਤਾਬਿਕ ਰੋਬੋਟ ਦਸਤਾਵੇਜ਼ ਪਹੁੰਚਾਉਣ,ਲੋਕਾਂ ਵਿੱਚ ਜਾਣਕਾਰੀ ਸਾਂਝੀ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਸੀ। ਰੋਬੋਟ ਨੂੰ ਪਿਛਲੇ ਸਾਲ ਅਗਸਤ ਵਿੱਚ ਕੰਮ ‘ਤੇ ਲਗਾਇਆ ਗਿਆ ਸੀ ਇਹ ਸ਼ਹਿਰ ਦਾ ਪਹਿਲਾਂ ਰੋਬੋਟ ਸੀ ਜੋ ਹਰ ਕੰਮ ਕਰਦਾ ਸੀ। ਕੌਮਾਂਤਰੀ ਫੈਡਰੇਸ਼ਨ ਆਫ ਰੋਬੋਟ ਮੁਤਾਬਿਕ ਦੱਖਣੀ ਕੋਰੀਆ ਵਿੱਚ ਸਭ ਤੋਂ ਜ਼ਿਆਦਾ ਰੋਬੋਟ ਬਣਾਏ ਜਾਂਦੇ ਹਨ ਅਤੇ 1 ਰੋਬੋਟ 10 ਮੁਲਾਜ਼ਮਾਂ ਦਾ ਕੰਮ ਕਰਦੇ ਹਨ।

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਰੋਬੋਟ ਨਾਲ ਅਜਿਹਾ ਹੋਇਆ ਹੋਵੇ,ਇਸ ਤੋਂ ਪਹਿਲਾਂ 2017 ਵਿੱਚ ਵੀ ਸਟੀਵ ਨਾਂ ਦੇ ਰੋਬੋਟ ਨੇ ਵਾਸ਼ਿੰਗਟਨ ਡੀਸੀ ਵਿੱਚ ਇਸੇ ਤਰ੍ਹਾਂ ਸੂਸਾਈਡ ਕੀਤਾ ਜਦੋਂ ਉਹ ਫਾਉਂਟੇਨ ਵਿੱਚ ਡੁੱਬ ਗਿਆ ਸੀ। ਇਹ ਪਤਾ ਲੱਗਿਆ ਸੀ ਕਿ ਰੋਬੋਟ ਨੇ ਢਿੱਲੀ ਇੱਟ ਦੀ ਸਤਹ ‘ਤੇ ਫਿਸਲਣ ਤੋਂ ਬਾਅਦ ਪਾਣੀ ਵਿੱਚ ਡੁੱਬ ਗਿਆ ਸੀ।

ਇਹ ਵੀ ਪੜ੍ਹੋ –  ਕੁਲਵਿੰਦਰ ਕੌਰ ਦੇ ਭਰਾ ਨੇ ਕੀਤੀ ਖ਼ਾਸ ਅਪੀਲ