India

ਸੁਨੀਤਾ ਕੇਜਰੀਵਾਲ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ ਦੱਸਿਆ ਕਾਰਨ, NDA ਦੇ ਸੰਸਦ ਮੈਂਬਰ ਬਾਰੇ ਕੀਤਾ ਵੱਡਾ ਖੁਲਾਸਾ

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ NDA ਦੇ ਸੰਸਦ ਮੈਂਬਰ ਮੰਗੁਟਾ ਰੈਡੀ ਦੇ ਬਿਆਨਾ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੰਗੁਟਾ ਰੈਡੀ ਆਂਧਰ ਪ੍ਰਦੇਸ਼ ਤੋਂ NDA ਦੇ ਸੰਸਦ ਮੈਂਬਰ ਹਨ। 17 ਸਤੰਬਰ 2022 ਨੂੰ ਉਨ੍ਹਾਂ ਦੇ ਠਿਕਾਣਿਆਂ ਉੱਤੇ ਈਡੀ ਵੱਲੋਂ ਰੇਡ ਮਾਰੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਦੇ ਕੇਜਰੀਵਾਲ ਨੂੰ ਮਿਲੇ ਹਨ ਤਾਂ ਉਨ੍ਹਾਂ ਨੇ ਕਿ ਉਹ 16 ਮਾਰਚ 2021 ਨੂੰ ਦਿੱਲੀ ਵਿਖੇ ਕੇਜਰੀਵਾਲ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲੇ ਸਨ।

ਸੁਨੀਤਾ ਨੇ ਕਿਹਾ ਕਿ ਉਸ ਸਮੇਂ ਮੰਗੁਟਾ ਰੈਡੀ ਨੇ ਈ.ਡੀ ਨੂੰ ਦੱਸਿਆ ਸੀ ਕਿ ਉਹ ਦਿੱਲੀ ਵਿੱਚ ਇਕ ਪਰਿਵਾਰਿਕ ਚੈਰੀਟੇਬਲ ਟਰੱਸਟ ਖੋਲ੍ਹਣ ਲਈ ਦਿੱਲੀ ਦੇ ਮੁੱਖ ਮੰਤਰੀ ਨਾਲ ਜਮੀਨ ਦੇ ਮਾਮਲੇ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਜ਼ਮੀਨ ਐਲ ਜੀ ਦੇ ਕੋਲ ਹੈ, ਤੁਸੀਂ ਅਰਜੀ ਦੇ ਦੋ ਅਸੀਂ ਦੇਖਦੇ ਹਾਂ।

ਸੁਨੀਤਾ ਨੇ ਕਿਹਾ ਕਿ ਈ.ਡੀ ਨੂੰ ਮੰਗੁਟਾ ਰੈਡੀ ਦਾ ਜਵਾਬ ਪਸੰਦ ਨਹੀਂ ਆਇਆ। ਇਸ ਤੋਂ ਕੁਝ ਸਮੇਂ ਬਾਅਦ ਈ.ਡੀ ਵੱਲੋਂ ਮੰਗੁਟਾ ਰੈਡੀ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਮੰਗੁਟਾ ਰੈਡੀ ਦੇ ਕਈ ਹੋਰ ਬਿਆਨ ਲਏ ਗਏ ਪਰ ਉਨ੍ਹਾਂ ਵੱਲੋਂ ਵਾਰ-ਵਾਰ ਪਹਿਲਾਂ ਦਿੱਤਾ ਬਿਆਨ ਦੀ ਦੁਹਰਾਇਆ। ਉਨ੍ਹਾਂ ਵੱਲੋਂ ਇਹੀ ਬਿਆਨ ਦੇਣ ਕਾਰਨ ਉਨ੍ਹਾਂ ਦੇ ਬੇਟੇ ਦੀ ਜ਼ਮਾਨਤ ਅਰਜੀ ਨੂੰ ਵਾਰ-ਵਾਰ ਖ਼ਾਰਜ ਕੀਤਾ ਗਿਆ ਸੀ।

ਸੁਨੀਤਾ ਨੇ ਕਿਹਾ ਕਿ ਇਸੇ ਕਾਰਨ ਹੀ ਮੰਗੁਟਾ ਰੈਡੀ ਦੀ ਨੂੰਹ ਨੇ ਆਪਣੇ ਪਤੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਦੇਖ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਅਤੇ ਮੰਗੁਟਾ ਰੈਡੀ ਦੀ ਮਾਂ ਵੀ ਬਿਮਾਰ ਸੀ। ਇਸ ਨੂੰ ਦੇਖਦਿਆ ਹੋਇਆ ਮੰਗੁਟਾ ਰੈਡੀ ਨੇ ਦੁੱਖੀ ਹੋ ਕੇ ਈ.ਡੀ ਕੋਲ 17 ਜੁਲਾਈ 2023 ਨੂੰ ਆਪਣਾ ਬਿਆਨ ਬਦਲ ਕੇ ਕਿਹਾ ਕਿ ਉਹ 16 ਮਾਰਚ 2021 ਨੂੰ ਉਹ ਕੇਜਰੀਵਾਲ ਨੂੰ ਮਿਲਣ ਗਿਆ ਸੀ। ਉਸ ਦੀ ਮੁਸ਼ਕਲ ਨਾਲ 4-5 ਮਿੰਟ ਗੱਲ ਹੋਈ ਅਤੇ ਉੱਥੇ 10-12 ਲੋਕ ਬੈਠੇ ਸੀ। ਮੇਰੇ ਉੱਥੇ ਜਾਂਦੇ ਹੀ ਮੈਨੂੰ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਦਿੱਲੀ ਵਿਚ ਸ਼ਰਾਬ ਦਾ ਕੰਮ ਸ਼ੁਰੂ ਕਰੋ। ਇਸ ਦੇ ਬਦਲੇ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਦੇ ਦੇਣਾ। ਇਹ ਕੇਜਰੀਵਾਲ ਨਾਲ ਪਹਿਲੀ ਅਤੇ ਆਖਰੀ ਮੁਲਾਕਾਤ ਸੀ। ਸੁਨੀਤਾ ਨੇ ਕਿਹਾ ਕਿ ਇਸ ਤੋਂ ਬਾਅਦ ਅਗਲੇ ਹੀ ਦਿਨ ਮੰਗੁਟਾ ਰੈਡੀ ਦੇ ਬੇਟੇ ਨੂੰ ਈ.ਡੀ ਨੇ ਬੇਲ ਦਵਾ ਦਿਤੀ ਗਈ ਸੀ।

ਇਹ ਵੀ ਪੜ੍ਹੋ –  ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਘਰ ਬਣਾਉਣ ਦੀ ਜਗ੍ਹਾ ਘਰ ਉਜਾੜੇ, ਪਤੀਆਂ ਨੇ ਦੂਜੀ ਕਿਸ਼ਤ ਜਾਰੀ ਨਾ ਕਰਨ ਦੀ ਕੀਤੀ ਅਪੀਲ