ਬਿਉਰੋ ਰਿਪੋਰਟ – T-20 ਵਰਲਡ ਜਿੱਤਣ ਤੋਂ ਬਾਅਦ ਭਾਰਤ ਪਹੁੰਚਣ ’ਤੇ ਟੀਮ ਇੰਡੀਆ ਦਾ ਜ਼ਬਰਦਸਤ ਸੁਆਗਤ ਹੋਇਆ ਸੀ। ਹੁਣ ਟੀਮ ਦੀ ਜਿੱਤ ਦੇ ਹੀਰੋ ਅਰਸ਼ਦੀਪ ਸਿੰਘ ਸ਼ਨਿਚਰਵਾਰ ਨੂੰ ਪੰਜਾਬ ਪਹੁੰਚ ਰਹੇ ਹਨ ਉਨ੍ਹਾਂ ਦੇ ਸੁਆਗਤ ਦੀ ਜ਼ਬਰਦਸਤ ਤਿਆਰੀ ਚੱਲ ਰਰੀ ਹੈ। ਵਰਲਡ ਕੱਪ ਵਿੱਚ ਸਭ ਤੋਂ ਵੱਧ 17 ਵਿਕਟਾਂ ਲੈਣ ਵਾਲੇ ਅਰਸ਼ਦੀਪ ਸਿੰਘ ਦਾ ਇਹ ਦੂਜਾ ਵਰਲਡ ਕੱਪ ਹੈ, ਇਸ ਤੋਂ ਪਹਿਲਾਂ ਉਹ ਅੰਡਰ 19 ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਸਨ ਉਸ ਵੇਲੇ ਵੀ ਰਾਹੁਲ ਦ੍ਰਵਿੜ ਹੀ ਉਨ੍ਹਾਂ ਦੇ ਕੋਚ ਸਨ। ਅਰਸ਼ਦੀਪ ਸਿੰਘ ਦੇ ਸੁਆਗਤ ਦੇ ਲਈ ਚੰਡੀਗੜ੍ਹ ਏਅਰਪੋਰਟ ਤੋਂ ਖਰੜ ਉਨ੍ਹਾਂ ਦੇ ਘਰ ਤੱਕ ਸੁਆਗਤ ਦੀ ਤਿਆਰੀਆਂ ਕੀਤੀ ਜਾ ਰਹੀਆਂ ਹਨ।
2018➡️2024
Thank you for everything coach saab❤️ pic.twitter.com/3RVjCAZKvp— Arshdeep Singh (@arshdeepsinghh) July 3, 2024
ਅਰਸ਼ਦੀਪ ਨੇ ਆਪਣੇ ਇੰਸਟਰਾਗਰਾਮ ’ਤੇ ਦੋਵੇ ਵਰਲਡ ਕੱਪ ਦੀ ਟਰਾਫੀ ਵੀ ਸਾਂਝੀ ਕੀਤੀ ਹੈ। ਵਰਲਡ ਕੱਪ ਦੇ ਫਾਈਨਲ ਵਿੱਚ ਅਰਸ਼ਦੀਪ ਨੇ 19 ਵਾਂ ਓਵਰ ਸੁੱਟਿਆ ਸੀ ਜਦੋਂ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 20 ਦੌੜਾ ਚਾਹੀਦੀਆਂ ਸਨ ਪਰ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 4 ਦੌੜਾਂ ਹੀ ਦਿੱਤੀਆਂ ਸਨ, ਇਹ ਓਵਰ ਵੀ ਟੀਮ ਇੰਡੀਆ ਦੇ ਲਈ ਗੇਮ ਚੇਂਜਰ ਸੀ। ਫਾਈਨਲ ਵਿੱਚ ਅਰਸ਼ਦੀਪ ਨੇ 2 ਅਹਿਮ ਵਿਕਟਾਂ ਵੀ ਹਾਸਲ ਕੀਤੀਆਂ ਸਨ।
2 ਦਿਨ ਪਹਿਲਾਂ ਅਰਸ਼ਦੀਪ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜਦੋਂ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਦੇ ਮਾਪਿਆਂ ਦੀ ਫੋਟੋ ਵੀ ਪੀਐੱਮ ਮੋਦੀ ਨਾਲ ਸਾਹਮਣੇ ਆਈ ਹੈ। ਇਸ ਦੌਰਾਨ ਖਿਡਾਰੀਆਂ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਪਿਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਨੂੰ ਤੁਹਾਡੇ ਪਿਤਾ ਦਾ ਉਹ ਬਿਆਨ ਬਹੁਤ ਪਸੰਦ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਲਈ ਟੀਮ ਪਹਿਲਾਂ ਹੈ ਪੁੱਤਰ ਬਾਅਦ ਵਿੱਚ। ਫਿਰ ਪ੍ਰਧਾਨ ਮੰਤਰੀ ਨੇ ਵਰਲਡ ਕੱਪ ਜਿੱਤਣ ਦਾ ਤਜ਼ੁਰਬਾ ਪੁੱਛਿਆ ਤਾਂ ਉਨ੍ਹਾਂ ਕਿਹਾ ਜਸਪ੍ਰੀਤ ਬੁਮਰਹਾ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਦਬਾਅ ਕਾਫੀ ਘੱਟ ਜਾਂਦਾ ਹੈ। ਉਨ੍ਹਾਂ ਵੱਲੋਂ ਬਲੇਬਾਜ਼ਾਂ ’ਤੇ ਦਬਾਅ ਬਣਾਉਣ ਤੋਂ ਬਾਅਦ ਮੈਨੂੰ ਵਿਕਟ ਲੈਣ ਵਿੱਚ ਅਸਾਨ ਹੋ ਜਾਂਦਾ ਹੈ।
ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਂ ਬਲਜੀਤ ਕੌਰ ਦੋਵੇ T20 ਵਰਲਡ ਕੱਪ ਦੇ ਸਾਰੇ ਮੈਚ ਵੇਖਣ ਦੇ ਲਈ ਉਨ੍ਹਾਂ ਦੇ ਨਾਲ ਗਏ ਸਨ। ਫਾਈਨਲ ਜਿੱਤਣ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਨੇ ਪੁੱਤਰ ਅਤੇ ਟਰਾਫੀ ਦੇ ਨਾਲ ਕਈ ਫੋਟੋਆਂ ਵੀ ਖਿਚਵਾਈਆਂ ਸਨ। ਅਰਸ਼ਦੀਪ ਸਿੰਘ ਨੇ ਆਪਣੇ ਪਿਤਾ ਦੇ ਜ਼ਰੀਏ ਹੀ ਕ੍ਰਿਕਟ ਖੇਡਣਾ ਸਿੱਖਿਆ ਉਨ੍ਹਾਂ ਦੇ ਪਿਤਾ ਵੀ ਗੇਂਦਬਾਜ਼ ਹਨ। ਉਨ੍ਹਾਂ ਦੀ ਮਾਂ ਬਲਜੀਤ ਕੌਰ ਨੇ ਜਦੋਂ ਅਰਸ਼ਦੀਪ ਦਾ ਬਚਪਨ ਵਿੱਚ ਕ੍ਰਿਕਟ ਵੱਲ ਰੁਝਾਨ ਵੇਖਿਆ ਤਾਂ ਉਨ੍ਹਾਂ ਨੇ ਆਪ ਸਾਈਕਲ ’ਤੇ ਬਿਠਾ ਕੇ ਅਰਸ਼ਦੀਪ ਨੂੰ ਸਟੇਡੀਅਮ ਲੈਕੇ ਜਾਂਦੇ ਸੀ।